ਜੋ ਅੱਜ ਵੀ ਕਿਸੇ ਦੀ ਜ਼ੁਬਾਨ ਤੇ ਆਉਂਦੇ ਹੀ ਸ਼ਿਵ ਦੀ ਯਾਦਾਂ ਅੱਤੇ ਦਰਦ ਨੂੰ ਤਾਜ਼ਾ ਕਰ ਦਿੰਦਾ ਹੈ
ਸ਼ਿਵ ਦੀ ਕੁਛ੍ਹ ਗਜ਼ਲਾਂ ਪੇਸ਼ ਹਨ ਆਪ ਸਬ ਲਈ
ਗਜਲ (ਇਸ਼ਕ)
ਮੇਰੇ ਨਾਮੁਰਾਦ ਇਸ਼ਕ ਦਾ
ਕਿਹੜਾ ਪੜਾ ਹੈ ਆਇਆ
ਮੈਨੂੰ ਮੇਰੇ ਤੇ ਆਪ ਹੀ
ਰਹਿ ਰਹਿ ਕੇ ਤਰਸ ਆਇਆ
ਮੇਰੇ ਦਿਲ ਮਾਸੂਮ ਦਾ
ਕੁਝ ਹਾਲ ਇਸ ਤਰਾਂ ਹੈ
ਸੂਲੀ ਤੇ ਬੇਗੁਨਾਹ ਜਿਉਂ
ਮਰੀਅਮ ਕਿਸੇ ਦਾ ਜਾਇਆ
ਇਕ ਵਕਤ ਸੀ ਕਿ ਆਪਣੇ ,
ਲਗਦੇ ਸੀ ਸਭ ਪਰਾਏ
ਇਕ ਵਕਤ ਹੈ ਮੈਂ ਖੁਦ ਲਈ
ਅਜ ਆਪ ਹਾਂ ਪਰਾਇਆ
ਮੇਰੇ ਦਿਲ ਦੇ ਦਰਦ ਦਾ ਵੀ
ਉਕਾ ਨ ਭੇਤ ਚਲਿਆਂ
ਜਿਉਂ ਜਿਉਂ ਟਕੋਰ ਕੀਤੀ
ਵਧਿਆ ਸਗੋਂ ਸਵਾਇਆ
ਮੈਂ ਚਾਹੁੰਦਿਆਂ ਵੀ ਆਪ ਨੂੰ
ਰੋਣੋਂ ਨਾ ਰੋਕ ਸਕਿਆ
ਆਪਣਾ ਮੈਂ ਹਾਲ ਆਪ ਨੂੰ
ਆਪੇ ਜਦੋਂ ਸੁਣਾਇਆ
ਕਹਿੰਦੇ ਨੇ ਯਾਰ 'ਸ਼ਿਵ' ਦੇ
ਮੁਦਤ ਹੋਈ ਹੈ ਮਰਿਆਂ
ਪਰ ਰੋਜ਼ ਆ ਕੇ ਮਿਲਦੈ
ਅਜ ਤੀਕ ਉਸ ਦਾ ਸਾਇਆ !
ਸ਼ਹਿਰ
ਰੋਗ ਬਣ ਕੇ ਰਹਿ ਗਿਆ
ਪਿਆਰ ਤੇਰੇ ਸ਼ਹਿਰ ਦਾ
ਮੈਂ ਮਸੀਹਾ ਵੇਖਿਆ
ਬਿਮਾਰ ਤੇਰੇ ਸ਼ਹਿਰ ਦਾ !
ਇਹ ਦੀਆਂ ਗਲੀਆਂ ਮੇਰੀ
ਚੜਦੀ ਜਵਾਨੀ ਖਾ ਲਈ
ਕਿਉਂ ਕਰਾਂ ਨ ਦੋਸਤਾ
ਸਤਿਕਾਰ ਤੇਰੇ ਸ਼ਹਿਰ ਦਾ !
ਸ਼ਹਿਰ ਤੇਰੇ ਕਦਰ ਨਹੀ
ਲੋਕਾਂ ਨੂੰ ਸੁੱਚੇ ਪਿਆਰ ਦੀ
ਰਾਤ ਨੂੰ ਖੁਲਦਾ ਹੈ ਹਰ
ਬਾਜਾਰ ਤੇਰੇ ਸ਼ਹਿਰ ਦਾ !
ਫੇਰ ਮੰਜਿਲ ਵਾਸਤੇ
ਇਕ ਪੈਰ ਨ ਪੁਟਿਆ ਗਿਆ
ਇਸ ਤਰ਼ਾ ਕੁਝ ਚੁਭਿਆ
ਕੋਈ ਖਾਰ ਤੇਰੇ ਸ਼ਹਿਰ ਦਾ !
ਜਿੱਥੇ ਮੋਇਆਂ ਬਾਅਦ ਵੀ
ਕਫ਼ਨ ਨਹੀ ਹੋਇਆ ਨਸੀਬ
ਕੋਣ ਪਾਗਲ ਹੁਣ ਕਰੇ
ਇਤਬਾਰ ਤੇਰੇ ਸ਼ਹਿਰ ਦਾ !
ਏਥੇ ਮੇਰੀ ਲਾਸ਼ ਤੱਕ
ਨਿਲਾਮ ਕਰ ਦਿੱਤੀ ਗਈ
ਲੱਥਿਆ ਕਰਜਾ ਨ ਫਿਰ ਵੀ
ਯਾਰ ਤੇਰੇ ਸ਼ਹਿਰ ਦਾ !
ਗ਼ਮਾਂ ਦੀ ਰਾਤ
ਗ਼ਮਾਂ ਦੀ ਰਾਤ ਲੰਮੀ ਏਂ ,
ਜਾਂ ਮੇਰੇ ਗੀਤ ਲੰਮੇ ਨੇ !
ਨਾ ਭੈੜੀ ਰਾਤ ਮੁਕਦੀ ਏ
ਨਾ ਮੇਰੇ ਗੀਤ ਮੁਕਦੇ ਨੇ !
ਇਹ ਸਰ ਕਿੰਨੇ ਕੁ ਡੁੰਘੇ ਨੇ
ਕਿਸੇ ਨੇ ਹਾਥ ਨਾ ਪਾਈ ,
ਨਾ ਬਰਸਾਤਾਂ ਚ ਹੜਦੇ ਨੇ
ਤੇ ਨਾ ਔੜਾਂ ਚ ਸੁਕਦੇ ਨੇ !
ਮੇਰੇ ਹੱਡ ਹੀ ਅਵੱਲੇ ਨੇ
ਜੋ ਅੱਗ ਲਾਇਆਂ ਨਹੀ ਸੜਦੇ
ਨੇ ਸੜਦੇ ਹਾਉਕਿਆਂ ਦੇ ਨਾਲ
ਹਾਵਾਂ ਨਾਲ ਧੁਖਦੇ ਨੇ !
ਇਹ ਫੱਟ ਹਨ ਇਸ਼ਕ ਦੇ
ਇਹਨਾਂ ਦੀ ਯਾਰੋ ਕੀ ਦਵਾ ਹੋਵੇ ,
ਇਹ ਹੱਥ ਲਾਇਆਂ ਵੀ ਦੁਖਦੇ ਨੇ
ਮਲਮ ਲਾਇਆਂ ਵੀ ਦੁਖਦੇ ਨੇ !
ਜੇ ਗੋਰੀ ਰਾਤ ਹੈ ਚੰਨ ਦੀ
ਤਾਂ ਕਾਲੀ ਰਾਤ ਹੈ ਕਿਸ ਦੀ ?
ਨਾ ਲੁਕਦੇ ਤਾਰਿਆਂ ਵਿਚ ਚੰਨ
ਨਾ ਤਾਰੇ ਚੰਨ ਚ ਲੁਕਦੇ ਨੇ !
ਜੇ ਡਾਚੀ ਸਹਿਕਦੀ ਸੱਸੀ ਨੂੰ
ਜੇ ਡਾਚੀ ਸਹਿਕਦੀ ਸੱਸੀ ਨੂੰ
ਪੁੰਨੂੰ ਥੀਂ ਮਿਲਾ ਦੇਂਦੀ !
ਤਾਂ ਤੱਤੀ ਮਾਣ ਸੱਸੀ ਦਾ
ਉਹ ਮਿੱਟੀ ਵਿਚ ਰੁਲਾ ਦੇਂਦੀ !
ਭਲੀ ਹੋਈ ਕਿ ਸਾਰਾ ਸਾਉਣ ਹੀ ,
ਬਰਸਾਤ ਨਾ ਹੋਈ ,
ਪਤਾ ਕੀ ਆਲਣੇ ਦੇ ਟੋਟਰੂ
ਬਿਜਲੀ ਜਲਾ ਦੇਂਦੀ !
ਮੈਂ ਅਕਸਰ ਵੇਖਿਐ -ਕਿ
ਤੇਲ ਹੁੰਦਿਆ ਸੁੰਦਿਆ ਦੀਵੇ ,
ਹਵਾ ਕਐ ਵਾਰ ਦਿਲ ਦੀ -ਮੋਜ
ਖਾਤਰ ਹੈ ਬੁਝਾ ਦੇਂਦੀ !
ਭੁਲੇਖਾ ਹੈ ਕਿ
ਜਿੰਦਗੀ-ਪਲ ਦੋ ਪਲ ਲਈ ਘੂਕ ਸੌ ਜਾਂਦੀ ,
ਜੇ ਪੰਛੀ ਗ਼ਮ ਦਾ
ਦਿਲ ਦੀ-ਸੰਘਣੀ ਜੂਹ ਚੌਂ ਉਡਾ ਦੇਂਦੀ !
ਮੈਂ ਬਿਨ ਸੂਲਾਂ ਦੇ ਰਾਹ
ਤੇ -ਕੀਹ ਟੁਰਾਂ ਮੈੰਨੂ ਸ਼ਰਮ ਆਉਂਦੀ ਹੈ ,
ਮੈਂ ਅੱਖੀਂ ਵੇਖਿਐ -ਕਿ
ਹਰ ਕਲੀ ਓੜਕ ਦਗਾ ਦੇਂਦੀ !
ਵਸਲ ਦਾ ਸਵਾਦ
ਤਾਂ -ਇਕ ਪਲ ਦੋ ਪਲ ਦੀ ਮੋਜ ਤੋਂ ਵਧ ਨਹੀ
ਜੁਦਾਈ ਹਸ਼ਰ
ਤੀਕਣ -ਆਦਮੀ ਨੂੰ ਹੈ ਨਸ਼ਾ ਦੇਦੀਂ !
ਸ਼ਹਿਰ ਤੇਰੇ ਤਰਕਾਲਾਂ ਢਲਿਆਂ
ਸ਼ਹਿਰ ਤੇਰੇ ਤਰਕਾਲਾਂ ਢਲਿਆਂ
ਗਲ ਲਗ ਰੋਈਆਂ ਤੇਰੀਆਂ ਗਲੀਆਂ
ਯਾਦਾਂ ਦੇ ਵਿਚ ਮੁੜ ਮੁੜ ਸੁਲਗਣ
ਮਹਿੰਦੀ ਲਗੀਆਂ ਤੇਰੀਆਂ ਤਲੀਆਂ
ਮਥੇ ਦਾ ਦੀਵਾ ਨਾ ਬਲਿਆ
ਤੇਲ ਤਾਂ ਪਾਇਆ ਭਰ ਭਰ ਪਲੀਆਂ
ਇਸ਼ਕ ਮੇਰੇ ਦੀ ਸਾਲਗਿਰਾ ਤੇ
ਇਹ ਕਿਸ ਘਲੀਆਂ ਕਾਲੀਆਂ ਕਲੀਆਂ
'ਸ਼ਿਵ' ਨੂੰ ਯਾਰ ਆਏ ਜਦ ਫੂਕਣ
ਸਿਤਮ ਤੇਰੇ ਦੀਆਂ ਗੱਲਾਂ ਚਲੀਆਂ
ਜਦ ਵੀ ਤੇਰਾ ਦੀਦਾਰ ਹੋਵੇਗਾ
ਜਦ ਵੀ ਤੇਰਾ ਦੀਦਾਰ ਹੋਵੇਗਾ
ਵੱਲ ਦਿਲ ਦਾ ਬਿਮਾਰ ਹੋਵੇਗਾ
ਕਿਸੇ ਵੀ ਜਨਮ ਆ ਕੇ ਵੇਖ ਲਈਂ
ਤੇਰਾ ਹੀ ਇੰਤਜ਼ਾਰ ਹੋਵੇਗਾ
ਜਿੱਥੇ ਬੁਜਿਆ ਵੀ ਨਾ ਮਿਲੂ ਦੀਵਾ
ਸੋਈਉ ਮੇਰਾ ਮਿਜਾਰ ਹੋਵੇਗਾ
ਕਿਸ ਨੇ ਮੈਨੂੰ ਆਵਾਜ ਮਾਰੀ ਹੈ
ਕੋਈ ਦਿਲ ਦਾ ਬਿਮਾਰ ਹੋਵੇਗਾ
ਇੰਜ ਲਗਦਾ ਹੈ 'ਸ਼ਿਵ' ਦੇ ਸ਼ਿਅਰਾਂ ਚੌਂ
ਕੋਈ ਧੁਖਦਾ ਅੰਗਾਰ ਹੋਵੇਗਾ
ਅਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਅਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ........
ਮੈਂ ਚਾਹੁੰਦਾਂ ਅਜ ਦਾ ਗੋਰਾ ਦਿਨ,
ਅਣਆਈ ਮੌਤ ਨਾ ਮਰ ਜਾਵੇ,
ਮੈਂ ਚਾਹੁੰਦਾਂ ਇਸ ਦੇ ਚਾਣਨ ਤੋਂ,
ਹਰ ਰਾਤ ਕੁਲਹਿਣੀ ਡਰ ਜਾਵੇ,
ਮੈਂ ਚਾਹੁੰਦਾਂ ਕਿਸੇ ਤਿਜੌਰੀ ਦਾ,
ਸੱਪ ਬਣ ਕੇ ਮੈਨੂੰ ਲੜ ਜਾਵੇ,
ਜੋ ਕਰਜ਼ ਮੇਰਾ ਹੈ ਸਮਿਆਂ ਸਿਰ,
ਉਹ ਬੇਸ਼ਕ ਸਾਰਾ ਮਰ ਜਾਵੇ,
ਪਰ ਦਿਨ ਤੇਰੇ ਅਜ ਰੰਗ ਵਰਗਾ,
ਤਾਰੀਖ਼ ਮੇਰੇ ਨਾਂ ਕਰ ਜਾਵੇ,
ਮੈਨੂੰ ਅਮਰ ਜਹਾਂ ਵਿਚ ਕਰ ਜਾਵੇ,
ਮੈਨੂੰ ਅਮਰ ਜਹਾਂ ਵਿਚ ਕਰ ਜਾਵੇ……
-ਸ਼ਿਵ ਕੁਮਾਰ ਬਟਾਲਵੀ
ਮੇਰੀ ਮਹਿਬੂਬ ਨੂੰ ਤੂੰ ਜਾਣਦਾ ਹੈਂ
ਮੇਰੀ ਮਹਿਬੂਬ ਨੂੰ ਤੂੰ ਜਾਣਦਾ ਹੈਂ,
ਹੈ ਵਗਦੀ ਕੂਲ੍ਹ ਚਾਣਨ ਵਿਚ ਨਹਾਤੀ,
ਉਹਦੇ ਸਾਹਾਂ 'ਚ ਚੰਦਨ ਮਹਿਕਦਾ ਹੈ,
ਉਹਦੇ ਵਾਲਾਂ 'ਚ ਮੱਸਿਆ ਹੈ ਗਵਾਚੀ,
ਸਲੇਟੀ ਨੈਣ ਘੁੱਗੀਆਂ ਵਾਂਗ ਉਹਦੇ,
ਉਹਦੇ ਬੁੱਲ੍ਹਾਂ 'ਚ ਉਗੇ ਬਣ-ਕਪਾਸੀ,
ਉਹਦੇ ਹੱਥਾਂ 'ਚ ਗਿੱਧਾ ਮਾਲਵੇ ਦਾ,
ਉਹਦੇ ਪੈਰਾਂ 'ਚ ਮਾਝੇ ਦੀ ਵਿਸਾਖੀ,
ਕਰਾਂ ਕੀ ਸਿਫ਼ਤ ਉਹਦੀ ਟੋਰ ਵਾਲੀ,
ਜਿਉਂ ਕੱਚੀ ਸੜਕ ਉਤੇ ਟੁਰੇ ਡਾਚੀ,
ਗਿਲਾ ਕੀਹ ਜੇ ਭਲਾ ਉਹ ਬੇਵਫ਼ਾ ਹੈ,
ਗਿਲਾ ਕੀਹ ਜੇ ਜਨਮਾਂ ਦੀ ਨਹੀਂ ਸਾਥੀ
-ਸ਼ਿਵ ਕੁਮਾਰ ਬਟਾਲਵੀ
ਮੈਂ ਫਿਰ ਵੀ ਦੋਸਤਾ ਮਹਿਸੂਸਦਾ ਹਾਂ
ਮੈਂ ਫਿਰ ਵੀ ਦੋਸਤਾ ਮਹਿਸੂਸਦਾ ਹਾਂ,
ਕਿ ਭਰ ਕੇ ਰੱਖ ਲਾਂ ਚਾਣਨ ਦੀ ਚਾਟੀ,
ਵੇ ਮਿੱਤਰਾ ਚਾਣਨੀ ਦੀ ਛਿੱਟ ਬਾਝੋਂ,
ਕਦੇ ਨਹੀਂ ਨ੍ਹੇਰਿਆਂ ਦੀ ਹਿੱਕ ਪਾਟੀ।
ਮੇਰਾ ਵਿਸ਼ਵਾਸ ਹੈ ਕੁਝ ਇਸ ਤਰ੍ਹਾਂ ਦਾ,
ਮੁਹੱਬਤ ਤੋਂ ਵੀ ਮਹਿੰਗੀ ਹੈ ਹਯਾਤੀ,
ਮੁਹੱਬਤ ਦੀਨ ਹੈ, ਦੁਨੀਆਂ ਨਹੀਂ ਹੈ,
ਹੈ ਦੁਨੀਆਂ ਦੀਨ ਦੇ ਪਿੰਡੇ ਛਪਾਕੀ।
ਮੁਹੱਬਤ ਘਾਟ ਹੈ, ਬਸ ਦੋ ਪਲਾਂ ਦੀ,
ਜਦੋਂ ਤਕ ਖ਼ੂਨ ਦੇ ਵਿਚ ਹੈ ਸੇਕ ਬਾਕੀ।"
-ਸ਼ਿਵ ਕੁਮਾਰ ਬਟਾਲਵੀ
ਹਯਾਤੀ = ਉਮਰ, ਜ਼ਿੰਦਗੀ | ਦੀਨ = ਧਰਮ, ਈਮਾਨ | ਛਪਾਕੀ = ਚਮੜੀ ਦਾ ਇਕ ਰੋਗ, Rash
ਸ਼ਿਵ ਦੀ ਕੁਛ੍ਹ ਗਜ਼ਲਾਂ ਪੇਸ਼ ਹਨ ਆਪ ਸਬ ਲਈ
ਗਜਲ (ਇਸ਼ਕ)
ਮੇਰੇ ਨਾਮੁਰਾਦ ਇਸ਼ਕ ਦਾ
ਕਿਹੜਾ ਪੜਾ ਹੈ ਆਇਆ
ਮੈਨੂੰ ਮੇਰੇ ਤੇ ਆਪ ਹੀ
ਰਹਿ ਰਹਿ ਕੇ ਤਰਸ ਆਇਆ
ਮੇਰੇ ਦਿਲ ਮਾਸੂਮ ਦਾ
ਕੁਝ ਹਾਲ ਇਸ ਤਰਾਂ ਹੈ
ਸੂਲੀ ਤੇ ਬੇਗੁਨਾਹ ਜਿਉਂ
ਮਰੀਅਮ ਕਿਸੇ ਦਾ ਜਾਇਆ
ਇਕ ਵਕਤ ਸੀ ਕਿ ਆਪਣੇ ,
ਲਗਦੇ ਸੀ ਸਭ ਪਰਾਏ
ਇਕ ਵਕਤ ਹੈ ਮੈਂ ਖੁਦ ਲਈ
ਅਜ ਆਪ ਹਾਂ ਪਰਾਇਆ
ਮੇਰੇ ਦਿਲ ਦੇ ਦਰਦ ਦਾ ਵੀ
ਉਕਾ ਨ ਭੇਤ ਚਲਿਆਂ
ਜਿਉਂ ਜਿਉਂ ਟਕੋਰ ਕੀਤੀ
ਵਧਿਆ ਸਗੋਂ ਸਵਾਇਆ
ਮੈਂ ਚਾਹੁੰਦਿਆਂ ਵੀ ਆਪ ਨੂੰ
ਰੋਣੋਂ ਨਾ ਰੋਕ ਸਕਿਆ
ਆਪਣਾ ਮੈਂ ਹਾਲ ਆਪ ਨੂੰ
ਆਪੇ ਜਦੋਂ ਸੁਣਾਇਆ
ਕਹਿੰਦੇ ਨੇ ਯਾਰ 'ਸ਼ਿਵ' ਦੇ
ਮੁਦਤ ਹੋਈ ਹੈ ਮਰਿਆਂ
ਪਰ ਰੋਜ਼ ਆ ਕੇ ਮਿਲਦੈ
ਅਜ ਤੀਕ ਉਸ ਦਾ ਸਾਇਆ !
ਸ਼ਹਿਰ
ਰੋਗ ਬਣ ਕੇ ਰਹਿ ਗਿਆ
ਪਿਆਰ ਤੇਰੇ ਸ਼ਹਿਰ ਦਾ
ਮੈਂ ਮਸੀਹਾ ਵੇਖਿਆ
ਬਿਮਾਰ ਤੇਰੇ ਸ਼ਹਿਰ ਦਾ !
ਇਹ ਦੀਆਂ ਗਲੀਆਂ ਮੇਰੀ
ਚੜਦੀ ਜਵਾਨੀ ਖਾ ਲਈ
ਕਿਉਂ ਕਰਾਂ ਨ ਦੋਸਤਾ
ਸਤਿਕਾਰ ਤੇਰੇ ਸ਼ਹਿਰ ਦਾ !
ਸ਼ਹਿਰ ਤੇਰੇ ਕਦਰ ਨਹੀ
ਲੋਕਾਂ ਨੂੰ ਸੁੱਚੇ ਪਿਆਰ ਦੀ
ਰਾਤ ਨੂੰ ਖੁਲਦਾ ਹੈ ਹਰ
ਬਾਜਾਰ ਤੇਰੇ ਸ਼ਹਿਰ ਦਾ !
ਫੇਰ ਮੰਜਿਲ ਵਾਸਤੇ
ਇਕ ਪੈਰ ਨ ਪੁਟਿਆ ਗਿਆ
ਇਸ ਤਰ਼ਾ ਕੁਝ ਚੁਭਿਆ
ਕੋਈ ਖਾਰ ਤੇਰੇ ਸ਼ਹਿਰ ਦਾ !
ਜਿੱਥੇ ਮੋਇਆਂ ਬਾਅਦ ਵੀ
ਕਫ਼ਨ ਨਹੀ ਹੋਇਆ ਨਸੀਬ
ਕੋਣ ਪਾਗਲ ਹੁਣ ਕਰੇ
ਇਤਬਾਰ ਤੇਰੇ ਸ਼ਹਿਰ ਦਾ !
ਏਥੇ ਮੇਰੀ ਲਾਸ਼ ਤੱਕ
ਨਿਲਾਮ ਕਰ ਦਿੱਤੀ ਗਈ
ਲੱਥਿਆ ਕਰਜਾ ਨ ਫਿਰ ਵੀ
ਯਾਰ ਤੇਰੇ ਸ਼ਹਿਰ ਦਾ !
ਗ਼ਮਾਂ ਦੀ ਰਾਤ
ਗ਼ਮਾਂ ਦੀ ਰਾਤ ਲੰਮੀ ਏਂ ,
ਜਾਂ ਮੇਰੇ ਗੀਤ ਲੰਮੇ ਨੇ !
ਨਾ ਭੈੜੀ ਰਾਤ ਮੁਕਦੀ ਏ
ਨਾ ਮੇਰੇ ਗੀਤ ਮੁਕਦੇ ਨੇ !
ਇਹ ਸਰ ਕਿੰਨੇ ਕੁ ਡੁੰਘੇ ਨੇ
ਕਿਸੇ ਨੇ ਹਾਥ ਨਾ ਪਾਈ ,
ਨਾ ਬਰਸਾਤਾਂ ਚ ਹੜਦੇ ਨੇ
ਤੇ ਨਾ ਔੜਾਂ ਚ ਸੁਕਦੇ ਨੇ !
ਮੇਰੇ ਹੱਡ ਹੀ ਅਵੱਲੇ ਨੇ
ਜੋ ਅੱਗ ਲਾਇਆਂ ਨਹੀ ਸੜਦੇ
ਨੇ ਸੜਦੇ ਹਾਉਕਿਆਂ ਦੇ ਨਾਲ
ਹਾਵਾਂ ਨਾਲ ਧੁਖਦੇ ਨੇ !
ਇਹ ਫੱਟ ਹਨ ਇਸ਼ਕ ਦੇ
ਇਹਨਾਂ ਦੀ ਯਾਰੋ ਕੀ ਦਵਾ ਹੋਵੇ ,
ਇਹ ਹੱਥ ਲਾਇਆਂ ਵੀ ਦੁਖਦੇ ਨੇ
ਮਲਮ ਲਾਇਆਂ ਵੀ ਦੁਖਦੇ ਨੇ !
ਜੇ ਗੋਰੀ ਰਾਤ ਹੈ ਚੰਨ ਦੀ
ਤਾਂ ਕਾਲੀ ਰਾਤ ਹੈ ਕਿਸ ਦੀ ?
ਨਾ ਲੁਕਦੇ ਤਾਰਿਆਂ ਵਿਚ ਚੰਨ
ਨਾ ਤਾਰੇ ਚੰਨ ਚ ਲੁਕਦੇ ਨੇ !
ਜੇ ਡਾਚੀ ਸਹਿਕਦੀ ਸੱਸੀ ਨੂੰ
ਜੇ ਡਾਚੀ ਸਹਿਕਦੀ ਸੱਸੀ ਨੂੰ
ਪੁੰਨੂੰ ਥੀਂ ਮਿਲਾ ਦੇਂਦੀ !
ਤਾਂ ਤੱਤੀ ਮਾਣ ਸੱਸੀ ਦਾ
ਉਹ ਮਿੱਟੀ ਵਿਚ ਰੁਲਾ ਦੇਂਦੀ !
ਭਲੀ ਹੋਈ ਕਿ ਸਾਰਾ ਸਾਉਣ ਹੀ ,
ਬਰਸਾਤ ਨਾ ਹੋਈ ,
ਪਤਾ ਕੀ ਆਲਣੇ ਦੇ ਟੋਟਰੂ
ਬਿਜਲੀ ਜਲਾ ਦੇਂਦੀ !
ਮੈਂ ਅਕਸਰ ਵੇਖਿਐ -ਕਿ
ਤੇਲ ਹੁੰਦਿਆ ਸੁੰਦਿਆ ਦੀਵੇ ,
ਹਵਾ ਕਐ ਵਾਰ ਦਿਲ ਦੀ -ਮੋਜ
ਖਾਤਰ ਹੈ ਬੁਝਾ ਦੇਂਦੀ !
ਭੁਲੇਖਾ ਹੈ ਕਿ
ਜਿੰਦਗੀ-ਪਲ ਦੋ ਪਲ ਲਈ ਘੂਕ ਸੌ ਜਾਂਦੀ ,
ਜੇ ਪੰਛੀ ਗ਼ਮ ਦਾ
ਦਿਲ ਦੀ-ਸੰਘਣੀ ਜੂਹ ਚੌਂ ਉਡਾ ਦੇਂਦੀ !
ਮੈਂ ਬਿਨ ਸੂਲਾਂ ਦੇ ਰਾਹ
ਤੇ -ਕੀਹ ਟੁਰਾਂ ਮੈੰਨੂ ਸ਼ਰਮ ਆਉਂਦੀ ਹੈ ,
ਮੈਂ ਅੱਖੀਂ ਵੇਖਿਐ -ਕਿ
ਹਰ ਕਲੀ ਓੜਕ ਦਗਾ ਦੇਂਦੀ !
ਵਸਲ ਦਾ ਸਵਾਦ
ਤਾਂ -ਇਕ ਪਲ ਦੋ ਪਲ ਦੀ ਮੋਜ ਤੋਂ ਵਧ ਨਹੀ
ਜੁਦਾਈ ਹਸ਼ਰ
ਤੀਕਣ -ਆਦਮੀ ਨੂੰ ਹੈ ਨਸ਼ਾ ਦੇਦੀਂ !
ਸ਼ਹਿਰ ਤੇਰੇ ਤਰਕਾਲਾਂ ਢਲਿਆਂ
ਸ਼ਹਿਰ ਤੇਰੇ ਤਰਕਾਲਾਂ ਢਲਿਆਂ
ਗਲ ਲਗ ਰੋਈਆਂ ਤੇਰੀਆਂ ਗਲੀਆਂ
ਯਾਦਾਂ ਦੇ ਵਿਚ ਮੁੜ ਮੁੜ ਸੁਲਗਣ
ਮਹਿੰਦੀ ਲਗੀਆਂ ਤੇਰੀਆਂ ਤਲੀਆਂ
ਮਥੇ ਦਾ ਦੀਵਾ ਨਾ ਬਲਿਆ
ਤੇਲ ਤਾਂ ਪਾਇਆ ਭਰ ਭਰ ਪਲੀਆਂ
ਇਸ਼ਕ ਮੇਰੇ ਦੀ ਸਾਲਗਿਰਾ ਤੇ
ਇਹ ਕਿਸ ਘਲੀਆਂ ਕਾਲੀਆਂ ਕਲੀਆਂ
'ਸ਼ਿਵ' ਨੂੰ ਯਾਰ ਆਏ ਜਦ ਫੂਕਣ
ਸਿਤਮ ਤੇਰੇ ਦੀਆਂ ਗੱਲਾਂ ਚਲੀਆਂ
ਜਦ ਵੀ ਤੇਰਾ ਦੀਦਾਰ ਹੋਵੇਗਾ
ਜਦ ਵੀ ਤੇਰਾ ਦੀਦਾਰ ਹੋਵੇਗਾ
ਵੱਲ ਦਿਲ ਦਾ ਬਿਮਾਰ ਹੋਵੇਗਾ
ਕਿਸੇ ਵੀ ਜਨਮ ਆ ਕੇ ਵੇਖ ਲਈਂ
ਤੇਰਾ ਹੀ ਇੰਤਜ਼ਾਰ ਹੋਵੇਗਾ
ਜਿੱਥੇ ਬੁਜਿਆ ਵੀ ਨਾ ਮਿਲੂ ਦੀਵਾ
ਸੋਈਉ ਮੇਰਾ ਮਿਜਾਰ ਹੋਵੇਗਾ
ਕਿਸ ਨੇ ਮੈਨੂੰ ਆਵਾਜ ਮਾਰੀ ਹੈ
ਕੋਈ ਦਿਲ ਦਾ ਬਿਮਾਰ ਹੋਵੇਗਾ
ਇੰਜ ਲਗਦਾ ਹੈ 'ਸ਼ਿਵ' ਦੇ ਸ਼ਿਅਰਾਂ ਚੌਂ
ਕੋਈ ਧੁਖਦਾ ਅੰਗਾਰ ਹੋਵੇਗਾ
ਅਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ
ਅਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ........
ਮੈਂ ਚਾਹੁੰਦਾਂ ਅਜ ਦਾ ਗੋਰਾ ਦਿਨ,
ਅਣਆਈ ਮੌਤ ਨਾ ਮਰ ਜਾਵੇ,
ਮੈਂ ਚਾਹੁੰਦਾਂ ਇਸ ਦੇ ਚਾਣਨ ਤੋਂ,
ਹਰ ਰਾਤ ਕੁਲਹਿਣੀ ਡਰ ਜਾਵੇ,
ਮੈਂ ਚਾਹੁੰਦਾਂ ਕਿਸੇ ਤਿਜੌਰੀ ਦਾ,
ਸੱਪ ਬਣ ਕੇ ਮੈਨੂੰ ਲੜ ਜਾਵੇ,
ਜੋ ਕਰਜ਼ ਮੇਰਾ ਹੈ ਸਮਿਆਂ ਸਿਰ,
ਉਹ ਬੇਸ਼ਕ ਸਾਰਾ ਮਰ ਜਾਵੇ,
ਪਰ ਦਿਨ ਤੇਰੇ ਅਜ ਰੰਗ ਵਰਗਾ,
ਤਾਰੀਖ਼ ਮੇਰੇ ਨਾਂ ਕਰ ਜਾਵੇ,
ਮੈਨੂੰ ਅਮਰ ਜਹਾਂ ਵਿਚ ਕਰ ਜਾਵੇ,
ਮੈਨੂੰ ਅਮਰ ਜਹਾਂ ਵਿਚ ਕਰ ਜਾਵੇ……
-ਸ਼ਿਵ ਕੁਮਾਰ ਬਟਾਲਵੀ
ਮੇਰੀ ਮਹਿਬੂਬ ਨੂੰ ਤੂੰ ਜਾਣਦਾ ਹੈਂ
ਮੇਰੀ ਮਹਿਬੂਬ ਨੂੰ ਤੂੰ ਜਾਣਦਾ ਹੈਂ,
ਹੈ ਵਗਦੀ ਕੂਲ੍ਹ ਚਾਣਨ ਵਿਚ ਨਹਾਤੀ,
ਉਹਦੇ ਸਾਹਾਂ 'ਚ ਚੰਦਨ ਮਹਿਕਦਾ ਹੈ,
ਉਹਦੇ ਵਾਲਾਂ 'ਚ ਮੱਸਿਆ ਹੈ ਗਵਾਚੀ,
ਸਲੇਟੀ ਨੈਣ ਘੁੱਗੀਆਂ ਵਾਂਗ ਉਹਦੇ,
ਉਹਦੇ ਬੁੱਲ੍ਹਾਂ 'ਚ ਉਗੇ ਬਣ-ਕਪਾਸੀ,
ਉਹਦੇ ਹੱਥਾਂ 'ਚ ਗਿੱਧਾ ਮਾਲਵੇ ਦਾ,
ਉਹਦੇ ਪੈਰਾਂ 'ਚ ਮਾਝੇ ਦੀ ਵਿਸਾਖੀ,
ਕਰਾਂ ਕੀ ਸਿਫ਼ਤ ਉਹਦੀ ਟੋਰ ਵਾਲੀ,
ਜਿਉਂ ਕੱਚੀ ਸੜਕ ਉਤੇ ਟੁਰੇ ਡਾਚੀ,
ਗਿਲਾ ਕੀਹ ਜੇ ਭਲਾ ਉਹ ਬੇਵਫ਼ਾ ਹੈ,
ਗਿਲਾ ਕੀਹ ਜੇ ਜਨਮਾਂ ਦੀ ਨਹੀਂ ਸਾਥੀ
-ਸ਼ਿਵ ਕੁਮਾਰ ਬਟਾਲਵੀ
ਮੈਂ ਫਿਰ ਵੀ ਦੋਸਤਾ ਮਹਿਸੂਸਦਾ ਹਾਂ
ਮੈਂ ਫਿਰ ਵੀ ਦੋਸਤਾ ਮਹਿਸੂਸਦਾ ਹਾਂ,
ਕਿ ਭਰ ਕੇ ਰੱਖ ਲਾਂ ਚਾਣਨ ਦੀ ਚਾਟੀ,
ਵੇ ਮਿੱਤਰਾ ਚਾਣਨੀ ਦੀ ਛਿੱਟ ਬਾਝੋਂ,
ਕਦੇ ਨਹੀਂ ਨ੍ਹੇਰਿਆਂ ਦੀ ਹਿੱਕ ਪਾਟੀ।
ਮੇਰਾ ਵਿਸ਼ਵਾਸ ਹੈ ਕੁਝ ਇਸ ਤਰ੍ਹਾਂ ਦਾ,
ਮੁਹੱਬਤ ਤੋਂ ਵੀ ਮਹਿੰਗੀ ਹੈ ਹਯਾਤੀ,
ਮੁਹੱਬਤ ਦੀਨ ਹੈ, ਦੁਨੀਆਂ ਨਹੀਂ ਹੈ,
ਹੈ ਦੁਨੀਆਂ ਦੀਨ ਦੇ ਪਿੰਡੇ ਛਪਾਕੀ।
ਮੁਹੱਬਤ ਘਾਟ ਹੈ, ਬਸ ਦੋ ਪਲਾਂ ਦੀ,
ਜਦੋਂ ਤਕ ਖ਼ੂਨ ਦੇ ਵਿਚ ਹੈ ਸੇਕ ਬਾਕੀ।"
-ਸ਼ਿਵ ਕੁਮਾਰ ਬਟਾਲਵੀ
ਹਯਾਤੀ = ਉਮਰ, ਜ਼ਿੰਦਗੀ | ਦੀਨ = ਧਰਮ, ਈਮਾਨ | ਛਪਾਕੀ = ਚਮੜੀ ਦਾ ਇਕ ਰੋਗ, Rash