ਸ਼ਿਵ ਦੇ ਗੀਤ ਅੱਤੇ ਕਵਿਤਾਂਵਾਂ,
ਜਿਨ੍ਹਾ ਨੂੰ ਪੜ੍ਹ ਯਾ ਸੁਨ ਕੇ ਦਿਲ ਨੂੰ ਇਕ ਸਕੂਨ ਜੇਹਾ ਮਿਲਦਾ ਹੈ,ਇਹ ਰਚਨਾਂਵਾਂ ਅੱਜ ਪੇਸ਼ ਹਨ ਸ਼ਿਵ ਦੀ ਜੁਬਾਨੀ..........
ਜਾਚ ਮੈਨੂੰ ਆ ਗਈ
ਜਾਚ ਮੈਨੂੰ ਆ ਗਈ ਗ਼ਮ ਖਾਣ ਦੀ ,
ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ!
ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ,
ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ !
ਮਰ ਤੇ ਜਾਂ ਪਰ ਡਰ ਹੈ ਦੱਮਾਂ ਵਾਲਿਉ,
ਧਰਤ ਵੀ ਵਿਕਦੀ ਮੁੱਲ ਸ਼ਮਸ਼ਾਨ ਦੀ !
ਨਾ ਦਿਉ ਮੈਨੂੰ ਸਾਹ ਉਧਾਰੇ ਦੋਸਤੋ ,
ਲੈ ਕੋ ਮੁੜ ਹਿੰਮਤ ਨਹੀ ਪਰਤਾਣ ਦੀ !
ਨਾ ਕਰੋ 'ਸ਼ਿਵ' ਦੀ ਉਦਾਸੀ ਦਾ ਇਲਾਜ,
ਰੋਣ ਦੀ ਮਰਜੀ ਹੈ ਅੱਜ ਬਈਮਾਨ ਦੀ!
ਅੱਜ ਫੇਰ ਦਿਲ ਗਰੀਬ ਇਕ ਪਾਂਦਾ ਹੈ ਵਾਸਤਾ
ਅੱਜ ਫੇਰ ਦਿਲ ਗਰੀਬ ਇਕ ਪਾਂਦਾ ਹੈ ਵਾਸਤਾ
ਦੇ ਜਾ ਮੇਰੀ ਕਲਮ ਨੂੰ ਇਕ ਹੋਰ ਹਾਦਸਾ
ਮੁਦਤ ਹੋਈ ਹੈ ਦਰਦ ਦਾ ਕੋਈ ਜਾਮ ਪੀਤਿਆਂ
ਪੀੜਾਂ ਚ਼ ਹੰਝੂ ਘੋਲ ਕੇ ਦੇ ਜਾ ਦੋ ਆਤਸ਼ਾ
ਕਾਗ਼ਜ ਦੀ ਕੋਰੀ ਰੀਝ ਹੈ ਚੁਪ ਚਾਪ ਵੇਖਦੀ
ਸ਼ਬਦਾਂ ਦੇ ਥਲ ਚ ਭਟਕਦਾ ਗੀਤਾਂ ਦਾ ਕਾਫ਼ਲਾ
ਟੁਰਨਾ ਮੈਂ ਚਾਹੁੰਦਾ ਪੈਰ ਵਿਚ ਕੰਡੇ ਦੀ ਲੈ ਕੇ ਪੀੜ
ਦੁਖ ਤੋਂ ਕਬਰ ਤੱਕ ਦੋਸਤਾ ਜਿੰਨਾ ਵੀ ਫਾਸਲਾ
ਆ ਬਹੁੜ 'ਸ਼ਿਵ' ਨੂੰ ਪੀੜ ਵੀ ਹੈ ਕੰਡ ਦੇ ਚਲੀ
ਰਖੀ ਸੀ ਜਿਹੜੀ ਉਸ ਨੇ ਮੁਦਤ ਤੋਂ ਦਾਸਤਾਂ
ਮੈਂ ਕੰਡਿਆਲੀ ਥੋਰ ਵੇ ਸੱਜਣਾ
ਮੈਂ ਕੰਡਿਆਲੀ ਥੋਰ ਵੇ ਸੱਜਣਾ
ਉੱਗੀ ਵਿੱਚ ਉਜਾੜਾਂ !
ਜਾਂ ਉਡਦੀ ਬਦਲੋਟੀ ਕੋਈ ,
ਵਰ ਗਈ ਵਿਚ ਪਹਾੜਾਂ !
ਜਾਂ ਉਹ ਦੀਵਾ ਜਿਹੜਾ ਬਲਦਾ ,
ਪੀਰਾਂ ਦੀ ਦੇਹਰੀ ਤੇ ,
ਜਾਂ ਕੋਈ ਕੋਇਲ ਕੰਠ ਜਿਦੇ ਦੀਆਂ ,
ਸੂਤੀਆਂ ਜਾਵਣ ਨਾੜਾਂ !
ਜਾਂ ਚੰਬੇ ਦੀ ਡਾਲੀ ਕੋਈ ,
ਜੋ ਬਾਲਣ ਬਣ ਜਾਏ ,
ਜਾਂ ਮਰੂਏ ਦਾ ਫੁੱਲ ਬਸੰਤੀ ,
ਜੋ ਠੁੰਗ ਜਾਣ ਗੁਟਾਰਾਂ !
ਜਾਂ ਕੋਈ ਬੋਟ ਕਿ ਜਿਸ ਦੇ ਹਾਲੇ
ਨੈਣ ਨਹੀ ਸਨ ਖੁੱਲੇ
ਮਾਰਿਆ ਮਾਲੀ ਕੱਸ ਗੁਲੇਲਾ
ਲੈ ਦਾਖਾਂ ਦੀਆਂ ਆੜਾਂ !
ਮੈਂ ਕੰਡਿਆਲੀ ਥੋਰ ਵੇ ਸੱਜਣਾ ,
ਉੱਗੀ ਕਿਤੇ ਕੁਰਾਹੇ !
ਨਾ ਕਿਸੇ ਮਾਲੀ ਸਿੰਜਿਆ ਮੈਨੂੰ ,
ਨਾ ਕੋਈ ਸਿੰਜਣਾ ਚਾਹੇ !
ਯਾਦ ਤੇਰੀ ਦੇ ਉੱਚੇ ਮਹਿਲੀਂ ,
ਮੈਂ ਬੈਠੀ ਪਈ ਰੋਵਾਂ ,
ਹਰ ਦਰਵਾਜੇ ਲੱਗਾ ਪਹਿਰਾ,
ਆਵਾਂ ਕਿਹੜੇ ਰਾਹੇ ?
ਮੈਂ ਉਹ ਚੰਦਰੀ ਜਿਸ ਦੀ ਡੋਲੀ ,
ਲੁੱਟ ਲਈ ਆਪ ਕੁਹਾਰਾਂ ,
ਬੰਨਣ ਦੀ ਥਾਂ ਬਾਬਲ ਜਿਸ ਦੇ ,
ਆਪ ਕਲੀਰੇ ਲਾਹੇ !
ਕੂਲੀ ਪੱਟ ਉਮਰ ਦੀ ਚਾਦਰ
ਹੋ ਗਈ ਲੀਰਾਂ ਲੀਰਾਂ
ਤਿੜਕ ਗਏ ਵੇ ਢੋਵਾਂ ਵਾਲੇ
ਪਲੰਘ ਵਸਲ ਲਈ ਡਾਹੇ !
ਮੇਂ ਕੰਡਿਆਲੀ ਥੋਰ ਵੇ ਸੱਜਣਾ ,
ਉੱਗੀ ਵਿਚ ਜੋ ਬੇਲੇ ,
ਨਾ ਕੋਈ ਮੇਰੇ ਛਾਂਵੇ ਬੈਠੇ ,
ਨਾ ਪੱਤ ਖ਼ਾਵਣ ਲੇਲੇ !
ਮੈਂ ਰਾਜੇ ਦੀ ਬਰਦੀ ਅੜਿਆ ,
ਤੂੰ ਰਾਜੇ ਦਾ ਜਾਇਆ ,
ਤੂਹਿਓਂ ਦਸ ਵੇ ਮੋਹਰਾਂ ਸਾਹਵੇਂ
ਮੁੱਲ ਕੀਹ ਖੋਵਣ ਧੇਲੇ ?
ਸਿਖਰ ਦੁਪਹਿਰਾਂ ਜੇਠ ਦੀਆਂ ਨੂੰ
ਸਾਉਣ ਕਿਵੇਂ ਮੈਂ ਆਖਾਂ
ਚੋਹੀਂ ਕੂਟੀ ਭਾਵੇਂ ਲੋਗਣ
ਲੱਖ ਤੀਆਂ ਦੇ ਮੇਲੇ !
ਤੇਰੀ ਮੇਰੀ ਪੀ੍ਤ ਦਾ ਅੜਿਆ
ਉਹੀਓ ਹਾਲ ਸੂ ਹੋਇਆ,
ਜਿਉਂ ਚਕਵੀ ਪਹਿਚਾਣ ਨਾ ਸਕੇ
ਚੰਨ ਚੜਿਆ ਦਿਹੁੰ ਵੇਲੇ !
ਮੈਂ ਕੰਡਿਆਲੀ ਥੋਰ ਵੇ ਸੱਜਣਾ ,
ਉੱਗੀ ਵਿਚ ਜੋ ਬਾਗਾਂ !
ਮੇਰੇ ਮੁੱਢ ਬਣਾਈ ਵਰਮੀ
ਕਾਲੇ ਫ਼ਨੀਅਰ ਨਾਗਾਂ !
ਮੈਂ ਮੁਰਘਾਈ ਮਾਨਸਰਾਂ ਦੀ
ਜੋ ਫੜ ਲਈ ਕਿਸੇ ਸ਼ਿਕਰੇ
ਜਾਂ ਕੋਈ ਲਾਲੀ ਪੈਰ ਸੰਧੂਰੀ
ਨੋਚ ਲਏ ਜਿਦੇ ਕਾਗਾਂ !
ਜਾਂ ਸੱਸੀ ਦੀ ਭੈਣ ਵੇ ਦੂਜੀ
ਕੰਮ ਜਿਦਾ ਬਸ ਰੋਣਾ
ਲੁਟ ਖੜਿਆ ਜਿਦਾ ਪੁਨੂੰ ਹੋਤਾਂ
ਪਰ ਆਈਆਂ ਨਾ ਜਾਗਾਂ !
ਬਾਗਾਂ ਵਾਲਿਆ ਤੇਰੇ ਬਾਗੀਂ
ਹੁਣ ਜੀ ਨਹੀਓ ਲਗਦਾ ,
ਖਲੀ-ਖਲੋਤੀ ਮੈਂ ਵਾੜਾਂ ਵਿਚ
ਸੋ ਸੋ ਦੁਖੜੇ ਝਾਗਾਂ !
ਦੋਸਤਾ
ਮੈਂਨੂੰ ਤਾਂ ਮੇਰੇ ਦੋਸਤਾ
ਮੇਰੇ ਦੋਸਤਾ ਮੇਰੇ ਗ਼ਮ ਨੇ ਮਾਰਿਆ !
ਹੈ ਝੂਠੀ ਤੇਰੀ ਦੋਸਤੀ ,ਦੇ ਦਮ ਨੇ ਮਾਰਿਐ !
ਮੈਨੂੰ ਤੇ ਜੇਠ ਹਾੜ ਤੇਕੋਈ ਨਹੀ ਗਿਲਾ ,
ਮੇਰੇ ਚਮਨ ਨੂੰ ਚੇਤ ਦੀ ,
ਸ਼ਬਨਮ ਨੇ ਮਾਰਿਐ !
ਮੱਸਿਆ ਦੀ ਕਾਲੀ ਰਾਤ ਦਾ ,
ਕੋਈ ਨਹੀ ਕਸੂਰ,
ਸਾਗਰ ਨੂੰ ਉਹਦੀ ਆਪਣੀ ,
ਪੂਨਮ ਨੇ ਮਾਰਿਐ !
ਇਹ ਕੋਣ ਹੈ ਜੋ ਮੋਤ ਨੂੰ ,
ਬਦਨਾਮ ਕਰ ਰਿਹੈ ?
ਇਨਸਾਨ ਨੂੰ ਇਨਸਾਨ ਦੇ ,
ਜਨਮ ਨੇ ਮਾਰਿਐ !
ਚੜਿਆ ਸੀ ਜਿਹੜਾ ਸੂਰਜ ,
ਡੂਬਣਾ ਸੀ ਉਸ ਜਰੂਰ
ਕੋਈ ਝੂਠ ਕਹਿ ਰਿਹਾ ਹੈ ,
ਕਿ ਪੱਛਮ ਨੇ ਮਾਰਿਐ !
ਮੰਨਿਆ ਕਿ ਮੋਇਆਂ ਮਿੱਤਰਾਂ
ਦਾ ਗ਼ਮ ਵੀ ਮਾਰਦੈ ,
ਬਹੁਤਾ ਪਰ ਇਸ ਦਿਖਾਵੇ ਦੇ ,
ਮਾਤਮ ਨੇ ਮਾਰਿਐ !
ਕਾਤਿਲ ਕੋਈ ਦੁਸ਼ਮਣ ਨਹੀਂ ,
ਮੈਂ ਠੀਕ ਆਖਦਾਂ ,
'ਸ਼ਿਵ' ਨੂੰ ਤਾਂ 'ਸ਼ਿਵ' ਦੇ
ਆਪਣੇ ਮਹਿਰਮ ਨੇ ਮਾਰਿਐ !
ਗ਼ੱਦਾਰ
ਉਹ ਸ਼ਹਿਰ ਸੀ , ਜਾਂ ਪਿੰਡ ਸੀ
ਇਹਦਾ ਤੇ ਮੈਨੂੰ ਪਤਾ ਨਹੀ
ਪਰ ਇਹ ਕਹਾਣੀ ਇਕ ਕਿਸੇ
ਮੱਧ -ਵਰਗ ਜਿਹੇ ਘਰ ਦੀ ਹੈ
ਜਿਸ ਦੀਆਂ ਇੱਟਾਂ ਦੇ ਵਿਚ
ਸਦਿਆਂ ਪੁਰਾਣੀ ਘੁਟਣ ਸੀ
ਤੇ ਜਿਸਦੇ ਥਿੰਦੀ ਚੁਲ ਤੇ
ਮਾਵਾਂ ਦਾ ਦੁੱਧ ਸੀ ਰਿਝੱਦਾ
ਨੂੰਹਾ ਧੀਆਂ ਦੇ ਲਾਲ ਚੂੜੇ
ਦੋ ਕੁ ਦਿਨ ਲਈ ਛਣਕਦੇ
ਤੇ ਦੋ ਕੁ ਦਿਨ ਲਈ ਚਮਕਦੇ
ਤੇ ਫੇਰ ਮੈਲੇ ਜਾਪਦੇ
ਤੇ ਉਸ ਘਰ ਦੇ ਕੁਝ ਕੁ ਜੀਅ
ਹੁੱਕਿਆਂ ਚ ਫਿਕਰ ਫੂਕਦੇ
ਜਾਂ ਨੀੱਤ ਨੇਮੀ ਵਾਚਦੇ
ਪੱਗਾਂ ਦੀ ਇੱਜਤ ਵਾਸਤੇ
ਉਹ ਰਾਤ ਸਾਰੀ ਜਾਗਦੇ !
ਏਸੇ ਹੀ ਘਰ ਉਹਦੇ ਜਿਹਨ ਵਿੱਚ
ਇਕ ਫੁੱਲ ਸੂਹਾ ਉੱਗਿਆ
ਤੇ ਉਦੋਂ ਉਸਦੀ ਉਮਰ ਵੀ
ਸੂਹੇ ਫੁੱਲਾਂ ਦੀ ਹਾਣ ਸੀ
ਤੇ ਤਿਤਲੀਆਂ ਦੇ ਪਰਾਂ ਦੀ
ਉਸਨੂੰ ਬਢੀ ਪਹਿਚਾਣ ਸੀ ! ਉਦੋਂ
ਉਸਦੀ ਬਸ ਸੋਚ ਵਿਚ
ਫੁੱਲਾਂ ਦੇ ਰੁੱਖ ਸੀ ਉੱਗਦੇ
ਜਾਂ ਖੰਭਾਂ ਵਾਲੇ ਨੀਲ ਘੋੜੇ
ਅੰਬਰਾਂ ਵਿਚ ਉੱਡਦੇ !
ਤੇ ਫਿਰ ਉਹਦੇ ਨੈਣਾਂ ਦੇ ਵਿਚ
ਇਕ ਦਿਨ ਕੁੜੀ ਇਕ ਉੱਗ ਪਈ
ਜੋ ਉਹਦੇ ਨੈਣਾਂ ਚੋਂ
ਇਕ ਸੂ਼ਰਜ ਦੇ ਵਾਕਣ ਚੜੀ ਸੀ
ਤੇ ਕਿਸੇ ਹੀ ਹੋਰ ਦੇ
ਨੈਣਾ ਚ ਜਾ ਕੇ ਡੁੱਬ ਗਈ !
ਹੁਣ ਸਦਾ ਉਹਦੀ ਸੋਚ ਵਿਚ
ਦਰਦਾਂ ਦਾ ਬੂਟਾ ਉੱਗਦਾ
ਤੇ ਪੱਤਾ ਪੱਤਾ ਓਸਦਾ
ਕਾਲੀ ਹਵਾ ਵਿਚ ਉੱਡਦਾ !
ਹੁਣ ਉਹ ਆਪਣੇ ਦੁੱਖਾਂ ਨੂੰ
ਦੇਵਤੇ ਕਹਿੰਦਾ ਸਦਾ
ਤੇ ਲੋਕਾਂ ਨੂੰ ਆਖਦਾ
ਦੁਖਾਂ ਦੀ ਪੂਜਾ ਕਰੋ !
ਤੇ ਫੇਰ ਉਹਦੀ ਕਲਮ ਵਿਚ
ਗੀਤਾਂ ਦੇ ਬੂਟੇ ਉੱਗ ਪਏ
ਜੋ ਸ਼ੁਹਰਤੇਂ ਦੇ ਮੋਢਿਆਂ ਤੇ
ਬੈਠ ਘਰ ਘਰ ਪੁੱਜ ਗਏ !
ਇਕ ਦਿਨ ਉਹਦਾ ਕੋਈ ਗੀਤ ਇਕ
ਰਾਜ-ਦਰਬਾਰੇ ਗਿਆ
ਓਸ ਮੁਲਕ ਦੇ ਬਾਦਸ਼ਾਹ ਨੇ
ਓਸ ਨੂੰ ਵਾਹ-ਵਾਹ ਕਿਹਾ
ਤੇ ਸਾਰਿਆਂ ਗੀਤਾਂ ਦਾ ਮਿਲ ਕੇ
ਪੰਜ ਮੁਹਰਾਂ ਮੁੱਲ ਪਿਆ !
ਹੁਣ ਬਾਦਸ਼ਾਹ ਇਹ ਸਮਝਦਾ
ਇਹ ਗੀਤ ਸ਼ਾਹੀ ਗੀਤ ਹੈ
ਤੇ ਰਾਜ-ਘਰ ਦਾ ਮੀਤ ਹੈ
ਤੇ ਪੰਜ ਮੁਹਰਾਂ ਲੈਣ ਪਿਛੋਂ
ਲਹੂ ਇਸਦਾ ਸੀਤ ਹੈ !
ਪਰ ਇਕ ਦਿਨ ਉਸ ਰਾਜ-ਪਥ ਤੇ
ਇਕ ਨਾਅਰਾ ਵੇਖਿਆ
ਤੇ ਸੱਚ ਉਸਦਾ ਸੇਕਿਆ
ਉਸ ਮਾਂ ਨੂੰ ਰੋਂਦਾ ਵੇਖਿਆ
ਤੇ ਬਾਪ ਰੋਂਦਾ ਵੇਖਿਆ
ਤੇ ਬਾਦਸ਼ਾਹ ਨੂੰ ਓਸ ਪਿਛੋਂ
ਗੀਤ ਨਾ ਕੋਈ ਵੇਚਿਆ
ਤੇ ਪਿੰਡ ਦੀਆਂ ਸਭ ਮੈਲੀਆਂ
ਝੂੱਗੀਆਂ ਨੂੰ ਮੱਥਾ ਟੇਕਿਆ !
ਹੁਣ ਉਹਦੇ ਮੱਥੇ ਚ
ਤਲਵਾਰਾਂ ਦਾ ਜੰਗਲ ਉੱਗ ਪਿਆ
ਉਹ ਸੀਸ ਤਲੀ ਤੇ ਰਖ ਕੇ
ਤੇ ਰਾਜ-ਘਰ ਵੱਲ ਤੁਰ ਪਿਆ !
ਹੁਣ ਬਾਦਸ਼ਾਹ ਨੇ ਆਖਿਆ
ਇਹ ਗੀਤ ਨਹੀ ਗ਼ਧਾਰ ਹੈ !
ਤੇ ਬਾਦਸ਼ਾਹ ਦੇ ਦੇ ਪਿਠੂਆਂ ਨੇ
ਆਖਿਆ ਬਦਕਾਰ ਹੈ
ਤੇ ਓਸਦੇ ਪਿਛੋਂ ਮੈਂ ਸੁਣਿਆਂ
ਬਾਦਸ਼ਾਹ ਬਿਮਾਰ ਹੈ
ਪਰ ਬਾਦਸ਼ਾਹ ਦਾ ਯਾਰ ਹੁਣ
ਲੋਕਾਂ ਦਾ ਕਹਿੰਦੇ ਯਾਰ ਹੈ !
ਇਹ ਮੈਨੂੰ ਪਤਾ ਨਹੀ
ਇਹ ਕਹਾਣੀ ਇਸ ਦੀ ਹੈ
ਪਰ ਖ਼ੂਬਸੂਰਤ ਬੜੀ ਹੈ
ਚਾਹੇ ਕਹਾਣੀ ਜਿਸ ਦੀ ਹੈ !
ਡਰ...( Darr)
ਜੇਠ ਹਾੜ ਦੀ
ਬਲਦੀ ਰੁੱਤੇ
ਪੀਲੀ ਪਿੱਤਲ ਰੰਗੀ ਧੁੱਪੇ
ਮੜੀਆਂ ਵਾਲੇ
ਮੰਦਰ ਉੱਤੇ
ਬੈਠੀ ਚੁਪ ਤ੍ਰਿੰਜਣ ਕੱਤੇ
ਧੁੱਪ-ਛਾਵਾਂ ਦਾ
ਮੁੱਢਾ ਲੱਥੇ
ਗਿਰਝਾਂ ਦਾ ਪਰਛਾਵਾਂ ਨੱਸੇ
ਨੰਗੀ ਡੈਣ
ਪਈ ਇਕ ਨੱਚੇ
ਪੁੱਠੇ ਥਣ ਮੋਢੇ ਤੇ ਰੱਖੇ
ਛੱਜ ਪੌਣ ਦਾ
ਕੱਲਰ ਛੱਟੇ
ਬੋਦੀ ਵਾਲਾ ਵਾਵਰੋਲਾਰੱਕੜ ਦੇ ਵਿਚ ਚੱਕਰ ਕੱਟੇ
ਹਿੱਲਣ ਪਏ
ਥੋਹਰਾਂ ਦੇ ਪੱਤੇ
ਵਿਚ ਕਰੀਰਾਂ ਸਪਨੀ ਵੱਸੇ
ਮਕੜੀਆਂ ਦੇ
ਜਾਲ ਪਲੱਚੇਅੱਕ ਕੱਕੜੀ ਦੇ ਫੰਭਿਆਂ ਤਾਈਂ
ਭੂਤ ਭੂਤਾਣਾ
ਮਾਰੇ ਧੱਕੇ
ਬੁੱਢੇ ਬੋਹੜ ਦੀਆਂ ਖੋੜਾਂ ਵਿਚ
ਚਾਮ ਚੱੜਿਕਾਂ ਦਿੱਤੇ ਬੱਚੇ
ਮੜਿਆਂ ਵਾਲਾ
ਬਾਬਾ ਹੱਸੇ
ਪਾਟੇ ਕੰਨ ਭਬੂਤੀ ਮੱਥੇ
ਤੇ ਮੇਰੇ ਖਾਬਾਂ ਦੇ ਬੱਚੇ
ਡਰ ਥੀਂ ਸਹਿਮੇ
ਜਾਵਣ ਨੱਸੇ
ਨੰਗੇ ਪੈਰ ਧੂੜ ਥੀਂ ਅੱਟੇ
ਦਿਲ ਧੜਕਣ ਤੇ ਚਿਹਰੇ ਲੱਥੇ
ਪੀਲੀ ਪਿੱਤਲ ਰੰਗੀ ਧੁਪ ਦਾ
ਦੂਰ ਦੂਰ ਤਕ
ਮੀਂਹ ਪਿਆ ਵੱਸੇ.............
ਮੇਰਾ ਅੱਜ ਦਿਲ ਵੀ ਰੋਇਆ ਹੈ
ਮੇਰਾ ਅੱਜ ਦਿਲ ਵੀ ਰੋਇਆ ਹੈ
ਤੇ ਨਾਲੇ ਅੱਖ ਰੋਈ ਹੈ
ਮੇਰੇ ਅੱਜ ਸ਼ਹਿਰ ਵਿਚ
ਇਕ ਅਰਧ-ਜੂਨੀ ਮੌਤ ਹੋਈ ਹੈ।
ਜੀ ਹਾਂ, ਉਹਦੀ ਉਮਰ ਹਾਲੇ
ਮਸਾਂ ਬਸ ਦੋ ਮਹੀਨੇ ਸੀ
ਪਰ ਉਹਨੇ ਗਰਭ ਵਿਚ
ਉਮਰ ਦੇ ਸਾਲ ਜੀ ਲਏ ਸੀ।
ਜੀ ਹਾਂ, ਉਸਦੇ ਜਨਾਜ਼ੇ ਨਾਲ
ਕੁਝ ਔਜ਼ਾਰ ਸ਼ਾਮਿਲ ਸਨ
ਜਾਂ ਦੋ ਬੀਮਾਰ ਸ਼ਾਮਿਲ ਸਨ
ਤੇ ਕੁਝ ਗੁਮਨਾਮ ਨਰਸਾਂ ਦੇ
ਜਾਂ ਗੋਰੇ ਹੱਥ ਸ਼ਾਮਿਲ ਸਨ।
Ajj mera dil vi roiya hai
Te naaley aakh vi roi hai
Mere shehar vich
Ik ardh-jooni maout hoi hai.
Ji haan, ohdi umar haaley
Masaan do mahiney si
Par ohney garbh vich
Umar de saal jee laye si.
Ji haan, ohdey jnazey naal
Kujh auzaar shamil san
Jaa do bemaar shamil san
Te kujh gumnaam narsaan de
Jaa gorey huthh shamil san.
ਸ਼ਿਵ ਕੁਮਾਰ ਬਟਾਲਵੀ ਦੇ ਗੀਤ 'ਮਸੀਹਾ' ਵਿਚੋਂ ਕੁਝ ਸਤਰਾਂ
ਹਰ ਸਾਲ ਮੇਰੇ ਪਿੰਡ ਜਦ
ਹਰ ਸਾਲ ਮੇਰੇ ਪਿੰਡ ਜਦ,
ਰੁੱਤਾਂ ਸਿਆਲੀ ਆਉਂਦੀਆਂ,
ਖੇਤਾਂ ਦੇ ਪੀਲੇ ਗੀਤ ਵਿਚ,
ਹਰੀਆਂ ਸੁਰਾਂ ਲਹਿਰਾਉਂਦੀਆਂ,
ਤੇ ਪਰਬਤੀ ਪੌਣਾਂ ਨਿਪੱਤਰੇ,
ਰੁੱਖ ਛੁਹ-ਛੁਹ ਜਾਂਦੀਆਂ,
ਕੁਹਰੇ ਦੀ ਬੁੱਕਲ ਮਾਰਕੇ,
ਧੂੰਇਆਂ 'ਤੇ ਸ਼ਾਮਾਂ ਬਹਿੰਦੀਆਂ।
ਜਿਨ੍ਹਾ ਨੂੰ ਪੜ੍ਹ ਯਾ ਸੁਨ ਕੇ ਦਿਲ ਨੂੰ ਇਕ ਸਕੂਨ ਜੇਹਾ ਮਿਲਦਾ ਹੈ,ਇਹ ਰਚਨਾਂਵਾਂ ਅੱਜ ਪੇਸ਼ ਹਨ ਸ਼ਿਵ ਦੀ ਜੁਬਾਨੀ..........
ਜਾਚ ਮੈਨੂੰ ਆ ਗਈ
ਜਾਚ ਮੈਨੂੰ ਆ ਗਈ ਗ਼ਮ ਖਾਣ ਦੀ ,
ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ!
ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ,
ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ !
ਮਰ ਤੇ ਜਾਂ ਪਰ ਡਰ ਹੈ ਦੱਮਾਂ ਵਾਲਿਉ,
ਧਰਤ ਵੀ ਵਿਕਦੀ ਮੁੱਲ ਸ਼ਮਸ਼ਾਨ ਦੀ !
ਨਾ ਦਿਉ ਮੈਨੂੰ ਸਾਹ ਉਧਾਰੇ ਦੋਸਤੋ ,
ਲੈ ਕੋ ਮੁੜ ਹਿੰਮਤ ਨਹੀ ਪਰਤਾਣ ਦੀ !
ਨਾ ਕਰੋ 'ਸ਼ਿਵ' ਦੀ ਉਦਾਸੀ ਦਾ ਇਲਾਜ,
ਰੋਣ ਦੀ ਮਰਜੀ ਹੈ ਅੱਜ ਬਈਮਾਨ ਦੀ!
ਅਸਾਂ ਤਾਂ ਜੋਬਨ ਰੁੱਤੇ ਮਰਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾਂ ਜੋਬਨ ਰੁੱਤੇ ਮਰਨਾ
ਜੋਬਨ ਰੁੱਤੇ ਜੋ ਵੀ ਮਰਦਾ
ਫੁੱਲ ਬਣੇ ਜਾਂ ਤਾਰਾ
ਜੋਬਨ ਰੁੱਤੇ ਆਸ਼ਕ ਮਰਦੇ
ਜਾਂ ਕੋਈ ਕਰਮਾਂ ਵਾਲਾ
ਜਾਂ ਉਹ ਮਰਨ,
ਕਿ ਜਿਨਾਂ ਲਿਖਾਏ
ਹਿਜਰ ਧੁਰੋਂ ਵਿਚ ਕਰਮਾਂ
ਹਿਜਰ ਤੁਹਾਡਾ ਅਸਾਂ ਮੁਬਾਰਿਕ
ਨਾਲ ਬਹਿਸ਼ਤੀ ਖੜਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ !
ਸੱਜਣ ਜੀ ,
ਭਲਾਂ ਕਿਸ ਲਈ ਜੀਣਾ
ਸਾਡੇ ਜਿਹਾਂ ਨਿਕਰਮਾਂ
ਸੂਤਕ ਰੁੱਤ ਤੋਂ ,
ਜੋਬਨ ਰੁੱਤ ਤੱਕ
ਜਿਨਾਂ ਹੰਢਾਈਆਂ ਸ਼ਰਮਾ
ਨਿੱਤ ਲੱਜਿਆਂ ਦੀਆਂ ਜੰਮਣ - ਪੀੜਾਂ
ਅਣਚਾਹਿਆਂ ਵੀ ਜਰਨਾ
ਨਿੱਤ ਕਿਸੇ ਦੇਹ ਵਿਚ ,
ਫੁੱਲ ਬਣ ਖਿੜਨਾ
ਨਿੱਤ ਤਾਰਾ ਬਣ ਚੜਨਾ
ਅਸਾਂ ਤਾਂ ਜੋਬਨ ਰੁੱਤੇ ਮਰਨਾ !
ਸੱਜਣ ਜੀ ,
ਪਏ ਸੱਭ ਜੱਗ ਤਾਈਂ
ਗਰਭ ਜੂਨ ਵਿਚ ਮਰਨਾ
ਜੰਮਨੋਂ ਪਹਿਲਾਂ ਔਧ ਹੰਢਾਈਏ
ਫੇਰ ਹੰਢਾਈਏ ਸ਼ਰਮਾ
ਮਰ ਕੇ ਕਰੀਏ ,
ਇਕ ਦੂਜੇ ਦੀ ,
ਮਿੱਟੀ ਦੀ ਪਰਕਰਮਾ
ਪਰ ਜੇ ਮਿੱਟੀ ਵੀ ਮਰ ਜਾਏ
ਤਾਂ ਜੀਉ ਕੇ ਕੀ ਕਰਨਾ ?
ਅਸਾਂ ਤਾਂ ਜੋਬਨ ਰੁੱਤੇ ਮਰਨਾ
ਮੁੜ ਜਾਣਾ ਅਸਾਂ ਭਰੇ ਭਰਾਏ
ਹਿਜਰ ਤੇਰੇ ਦੀ ਕਰ ਪਰਕਰਮਾ
ਅਸਾਂ ਤਾ ਜੋਬਨ ਰੁੱਤੇ ਮਰਨਾ !
ਅੱਜ ਫੇਰ ਦਿਲ ਗਰੀਬ ਇਕ ਪਾਂਦਾ ਹੈ ਵਾਸਤਾ
ਅੱਜ ਫੇਰ ਦਿਲ ਗਰੀਬ ਇਕ ਪਾਂਦਾ ਹੈ ਵਾਸਤਾ
ਦੇ ਜਾ ਮੇਰੀ ਕਲਮ ਨੂੰ ਇਕ ਹੋਰ ਹਾਦਸਾ
ਮੁਦਤ ਹੋਈ ਹੈ ਦਰਦ ਦਾ ਕੋਈ ਜਾਮ ਪੀਤਿਆਂ
ਪੀੜਾਂ ਚ਼ ਹੰਝੂ ਘੋਲ ਕੇ ਦੇ ਜਾ ਦੋ ਆਤਸ਼ਾ
ਕਾਗ਼ਜ ਦੀ ਕੋਰੀ ਰੀਝ ਹੈ ਚੁਪ ਚਾਪ ਵੇਖਦੀ
ਸ਼ਬਦਾਂ ਦੇ ਥਲ ਚ ਭਟਕਦਾ ਗੀਤਾਂ ਦਾ ਕਾਫ਼ਲਾ
ਟੁਰਨਾ ਮੈਂ ਚਾਹੁੰਦਾ ਪੈਰ ਵਿਚ ਕੰਡੇ ਦੀ ਲੈ ਕੇ ਪੀੜ
ਦੁਖ ਤੋਂ ਕਬਰ ਤੱਕ ਦੋਸਤਾ ਜਿੰਨਾ ਵੀ ਫਾਸਲਾ
ਆ ਬਹੁੜ 'ਸ਼ਿਵ' ਨੂੰ ਪੀੜ ਵੀ ਹੈ ਕੰਡ ਦੇ ਚਲੀ
ਰਖੀ ਸੀ ਜਿਹੜੀ ਉਸ ਨੇ ਮੁਦਤ ਤੋਂ ਦਾਸਤਾਂ
ਮੈ ਅਧੂਰੇ ਗੀਤ ਦੀ ਇਕ ਸਤਰ ਹਾਂ
ਮੈ ਅਧੂਰੇ ਗੀਤ ਦੀ ਇਕ ਸਤਰ ਹਾਂ
ਮੈਂ ਅਪੈਰੀ-ਪੈੜ ਦਾ ਇਕ ਸਫਰ ਹਾਂ
ਇਸ਼ਕ ਨੇ ਜੋ ਕੀਤੀਆਂ ਬਰਬਾਦੀ
ਆਂਮੈ ਉਹਨਾ ਬਰਬਾਦੀਆਂ ਦੀ ਸਿਖਰ ਹਾਂ
ਮੈ ਤੇਰੀ ਮਹਿਫ਼ਲ ਦਾ ਬੁਝਿਆ ਇਕ ਚਿਰਾਗ
ਮੈ ਤੇਰੇ ਹੋਠਾਂ ਚੋਂ ਕਿਰਿਆ ਜਿਕਰ ਹਾਂ
ਇਕ ਕੱਲੀ ਮੋਤ ਹੈ ਜਿਸਦਾ ਇਲਾਜ
ਚਾਰ ਦਿਨ ਦੀ ਜਿੰਦਗੀ ਦਾ ਫ਼ਿਕਰ ਹਾਂ
ਜਿਸ ਨੇ ਮੈਨੂੰ ਵੇਖ ਕੇ ਨ ਵੇਖਿਆ
ਮੈ ਉਹਦੇ ਨੈਣਾਂ ਦੀ ਗੁੰਗੀ ਨਜ਼ਰ ਹਾਂ
ਮੈਂ ਤਾਂ ਬਸ ਆਪਣਾ ਹੀ ਚਿਹਰਾ ਵੇਖਿਐ
ਮੈਂ ਵੀ ਇਸ ਦੁਨੀਆਂ ਚ ਕੈਸਾ ਬਸ਼ਰ ਹਾਂ
ਕਲ ਕਿਸੇ ਸੁਣਿਆ ਹੈ ਸ਼ਿਵ ਨੂੰ ਕਹਿੰਦਿਆਂ
ਪੀੜ ਲਈ ਹੋਇਆ ਜਹਾਂ ਵਿੱਚ ਨਸ਼ਰ ਹਾਂ !
ਮੈਂ ਕੰਡਿਆਲੀ ਥੋਰ ਵੇ ਸੱਜਣਾ
ਮੈਂ ਕੰਡਿਆਲੀ ਥੋਰ ਵੇ ਸੱਜਣਾ
ਉੱਗੀ ਵਿੱਚ ਉਜਾੜਾਂ !
ਜਾਂ ਉਡਦੀ ਬਦਲੋਟੀ ਕੋਈ ,
ਵਰ ਗਈ ਵਿਚ ਪਹਾੜਾਂ !
ਜਾਂ ਉਹ ਦੀਵਾ ਜਿਹੜਾ ਬਲਦਾ ,
ਪੀਰਾਂ ਦੀ ਦੇਹਰੀ ਤੇ ,
ਜਾਂ ਕੋਈ ਕੋਇਲ ਕੰਠ ਜਿਦੇ ਦੀਆਂ ,
ਸੂਤੀਆਂ ਜਾਵਣ ਨਾੜਾਂ !
ਜਾਂ ਚੰਬੇ ਦੀ ਡਾਲੀ ਕੋਈ ,
ਜੋ ਬਾਲਣ ਬਣ ਜਾਏ ,
ਜਾਂ ਮਰੂਏ ਦਾ ਫੁੱਲ ਬਸੰਤੀ ,
ਜੋ ਠੁੰਗ ਜਾਣ ਗੁਟਾਰਾਂ !
ਜਾਂ ਕੋਈ ਬੋਟ ਕਿ ਜਿਸ ਦੇ ਹਾਲੇ
ਨੈਣ ਨਹੀ ਸਨ ਖੁੱਲੇ
ਮਾਰਿਆ ਮਾਲੀ ਕੱਸ ਗੁਲੇਲਾ
ਲੈ ਦਾਖਾਂ ਦੀਆਂ ਆੜਾਂ !
ਮੈਂ ਕੰਡਿਆਲੀ ਥੋਰ ਵੇ ਸੱਜਣਾ ,
ਉੱਗੀ ਕਿਤੇ ਕੁਰਾਹੇ !
ਨਾ ਕਿਸੇ ਮਾਲੀ ਸਿੰਜਿਆ ਮੈਨੂੰ ,
ਨਾ ਕੋਈ ਸਿੰਜਣਾ ਚਾਹੇ !
ਯਾਦ ਤੇਰੀ ਦੇ ਉੱਚੇ ਮਹਿਲੀਂ ,
ਮੈਂ ਬੈਠੀ ਪਈ ਰੋਵਾਂ ,
ਹਰ ਦਰਵਾਜੇ ਲੱਗਾ ਪਹਿਰਾ,
ਆਵਾਂ ਕਿਹੜੇ ਰਾਹੇ ?
ਮੈਂ ਉਹ ਚੰਦਰੀ ਜਿਸ ਦੀ ਡੋਲੀ ,
ਲੁੱਟ ਲਈ ਆਪ ਕੁਹਾਰਾਂ ,
ਬੰਨਣ ਦੀ ਥਾਂ ਬਾਬਲ ਜਿਸ ਦੇ ,
ਆਪ ਕਲੀਰੇ ਲਾਹੇ !
ਕੂਲੀ ਪੱਟ ਉਮਰ ਦੀ ਚਾਦਰ
ਹੋ ਗਈ ਲੀਰਾਂ ਲੀਰਾਂ
ਤਿੜਕ ਗਏ ਵੇ ਢੋਵਾਂ ਵਾਲੇ
ਪਲੰਘ ਵਸਲ ਲਈ ਡਾਹੇ !
ਮੇਂ ਕੰਡਿਆਲੀ ਥੋਰ ਵੇ ਸੱਜਣਾ ,
ਉੱਗੀ ਵਿਚ ਜੋ ਬੇਲੇ ,
ਨਾ ਕੋਈ ਮੇਰੇ ਛਾਂਵੇ ਬੈਠੇ ,
ਨਾ ਪੱਤ ਖ਼ਾਵਣ ਲੇਲੇ !
ਮੈਂ ਰਾਜੇ ਦੀ ਬਰਦੀ ਅੜਿਆ ,
ਤੂੰ ਰਾਜੇ ਦਾ ਜਾਇਆ ,
ਤੂਹਿਓਂ ਦਸ ਵੇ ਮੋਹਰਾਂ ਸਾਹਵੇਂ
ਮੁੱਲ ਕੀਹ ਖੋਵਣ ਧੇਲੇ ?
ਸਿਖਰ ਦੁਪਹਿਰਾਂ ਜੇਠ ਦੀਆਂ ਨੂੰ
ਸਾਉਣ ਕਿਵੇਂ ਮੈਂ ਆਖਾਂ
ਚੋਹੀਂ ਕੂਟੀ ਭਾਵੇਂ ਲੋਗਣ
ਲੱਖ ਤੀਆਂ ਦੇ ਮੇਲੇ !
ਤੇਰੀ ਮੇਰੀ ਪੀ੍ਤ ਦਾ ਅੜਿਆ
ਉਹੀਓ ਹਾਲ ਸੂ ਹੋਇਆ,
ਜਿਉਂ ਚਕਵੀ ਪਹਿਚਾਣ ਨਾ ਸਕੇ
ਚੰਨ ਚੜਿਆ ਦਿਹੁੰ ਵੇਲੇ !
ਮੈਂ ਕੰਡਿਆਲੀ ਥੋਰ ਵੇ ਸੱਜਣਾ ,
ਉੱਗੀ ਵਿਚ ਜੋ ਬਾਗਾਂ !
ਮੇਰੇ ਮੁੱਢ ਬਣਾਈ ਵਰਮੀ
ਕਾਲੇ ਫ਼ਨੀਅਰ ਨਾਗਾਂ !
ਮੈਂ ਮੁਰਘਾਈ ਮਾਨਸਰਾਂ ਦੀ
ਜੋ ਫੜ ਲਈ ਕਿਸੇ ਸ਼ਿਕਰੇ
ਜਾਂ ਕੋਈ ਲਾਲੀ ਪੈਰ ਸੰਧੂਰੀ
ਨੋਚ ਲਏ ਜਿਦੇ ਕਾਗਾਂ !
ਜਾਂ ਸੱਸੀ ਦੀ ਭੈਣ ਵੇ ਦੂਜੀ
ਕੰਮ ਜਿਦਾ ਬਸ ਰੋਣਾ
ਲੁਟ ਖੜਿਆ ਜਿਦਾ ਪੁਨੂੰ ਹੋਤਾਂ
ਪਰ ਆਈਆਂ ਨਾ ਜਾਗਾਂ !
ਬਾਗਾਂ ਵਾਲਿਆ ਤੇਰੇ ਬਾਗੀਂ
ਹੁਣ ਜੀ ਨਹੀਓ ਲਗਦਾ ,
ਖਲੀ-ਖਲੋਤੀ ਮੈਂ ਵਾੜਾਂ ਵਿਚ
ਸੋ ਸੋ ਦੁਖੜੇ ਝਾਗਾਂ !
ਕੋਣ ਮੇਰੇ ਸ਼ਹਿਰ ਆ ਕੇ ਮੁੜ ਗਿਆ
ਕੋਣ ਮੇਰੇ ਸ਼ਹਿਰ ਆ ਕੇ ਮੁੜ ਗਿਆ
ਚੰਨ ਦਾ ਸਾਰਾ ਹੀ ਚਾਨਣ ਰੁੜ ਗਿਆ
ਪੀੜ ਪਾ ਕੇ ਝਾਂਜਰਾਂ ਕਿੱਧਰ ਟੁਰੀ
ਕਿਹੜੇ ਪੱਤਨੀਂ ਗ਼ਮ ਦਾ ਮੇਲਾ ਜੁੜ ਗਿਆ
ਛੱਡ ਕੇ ਅਕਲਾਂ ਦਾ ਝਿੱਕਾ ਆਲਣਾ
ਉੜ ਗਿਆ ਹਿਜਰਾਂ ਦਾ ਪੰਛੀ ਉੜ ਗਿਆ
ਹੈ ਕੋਈ ਸੂਈ ਕੰਧੂਈ ਦੋਸਤੋ
ਵਕਤ ਦੇ ਪੈਰਾਂ ਚ ਕੰਡਾ ਪੁੜ ਗਿਆ
ਸ਼ੁਹਰਤਾਂ ਦੀ ਧੜ ਤੇ ਸੂਰਤ ਵੀ ਹੈ
ਫਿਰ ਵੀ ਖੋਰੇ ਕੀ ਹੈ ਮੇਰਾ ਥੁੜ ਗਿਆ
ਦੋਸਤਾ
ਮੈਂਨੂੰ ਤਾਂ ਮੇਰੇ ਦੋਸਤਾ
ਮੇਰੇ ਦੋਸਤਾ ਮੇਰੇ ਗ਼ਮ ਨੇ ਮਾਰਿਆ !
ਹੈ ਝੂਠੀ ਤੇਰੀ ਦੋਸਤੀ ,ਦੇ ਦਮ ਨੇ ਮਾਰਿਐ !
ਮੈਨੂੰ ਤੇ ਜੇਠ ਹਾੜ ਤੇਕੋਈ ਨਹੀ ਗਿਲਾ ,
ਮੇਰੇ ਚਮਨ ਨੂੰ ਚੇਤ ਦੀ ,
ਸ਼ਬਨਮ ਨੇ ਮਾਰਿਐ !
ਮੱਸਿਆ ਦੀ ਕਾਲੀ ਰਾਤ ਦਾ ,
ਕੋਈ ਨਹੀ ਕਸੂਰ,
ਸਾਗਰ ਨੂੰ ਉਹਦੀ ਆਪਣੀ ,
ਪੂਨਮ ਨੇ ਮਾਰਿਐ !
ਇਹ ਕੋਣ ਹੈ ਜੋ ਮੋਤ ਨੂੰ ,
ਬਦਨਾਮ ਕਰ ਰਿਹੈ ?
ਇਨਸਾਨ ਨੂੰ ਇਨਸਾਨ ਦੇ ,
ਜਨਮ ਨੇ ਮਾਰਿਐ !
ਚੜਿਆ ਸੀ ਜਿਹੜਾ ਸੂਰਜ ,
ਡੂਬਣਾ ਸੀ ਉਸ ਜਰੂਰ
ਕੋਈ ਝੂਠ ਕਹਿ ਰਿਹਾ ਹੈ ,
ਕਿ ਪੱਛਮ ਨੇ ਮਾਰਿਐ !
ਮੰਨਿਆ ਕਿ ਮੋਇਆਂ ਮਿੱਤਰਾਂ
ਦਾ ਗ਼ਮ ਵੀ ਮਾਰਦੈ ,
ਬਹੁਤਾ ਪਰ ਇਸ ਦਿਖਾਵੇ ਦੇ ,
ਮਾਤਮ ਨੇ ਮਾਰਿਐ !
ਕਾਤਿਲ ਕੋਈ ਦੁਸ਼ਮਣ ਨਹੀਂ ,
ਮੈਂ ਠੀਕ ਆਖਦਾਂ ,
'ਸ਼ਿਵ' ਨੂੰ ਤਾਂ 'ਸ਼ਿਵ' ਦੇ
ਆਪਣੇ ਮਹਿਰਮ ਨੇ ਮਾਰਿਐ !
ਰਾਤ ਗਈ ਕਰ ਤਾਰਾ ਤਾਰਾ
ਰਾਤ ਗਈ ਕਰ ਤਾਰਾ ਤਾਰਾ
ਰੋਇਆ ਦਿਲ ਦਾ ਦਰਦ ਅਧਾਰਾ
ਰਾਤੀ ਈਕਣ ਸੜਿਆ ਸੀਨਾ
ਅੰਬਰ ਤੱਪ ਗਿਆ ਚੰਗਿਆੜਾ
ਅੱਖਾਂ ਹੋਇਆਂ ਹੰਝੂ ਹੰਝੂ
ਦਿਲ ਦਾ ਸ਼ੀਸਾ ਪਾਰਾ ਪਾਰਾ
ਹੁਣ ਤਾਂ ਮੇਰੇ ਦੋ ਹੀ ਸਾਥੀ
ਇਕ ਹੌਕਾਂ ਇਕ ਹੰਝੂ ਖਾਰਾ
ਮੈਂ ਬੂੱਝੇ ਦੀਵੇ ਦਾ ਧੂਆਂ
ਕਿੰਝ ਕਰਾਂ ਰੋਸ਼ਨ ਦੁਆਰਾ
ਮਰਨਾ ਚਾਹਿਆ ਮੌਤ ਨਾ ਆਈ
ਮੌਤ ਵੀ ਮੈਨੂੰ ਦੇ ਗਈ ਲਾਰਾ
ਨ ਛੱਡ ਮੇਰੀ ਨਬਜ਼ ਮਸੀਹਾ
ਗਮ ਦਾ ਮਗਰੋਂ ਕੌਣ ਸਹਾਰਾ !
ਗ਼ੱਦਾਰ
ਉਹ ਸ਼ਹਿਰ ਸੀ , ਜਾਂ ਪਿੰਡ ਸੀ
ਇਹਦਾ ਤੇ ਮੈਨੂੰ ਪਤਾ ਨਹੀ
ਪਰ ਇਹ ਕਹਾਣੀ ਇਕ ਕਿਸੇ
ਮੱਧ -ਵਰਗ ਜਿਹੇ ਘਰ ਦੀ ਹੈ
ਜਿਸ ਦੀਆਂ ਇੱਟਾਂ ਦੇ ਵਿਚ
ਸਦਿਆਂ ਪੁਰਾਣੀ ਘੁਟਣ ਸੀ
ਤੇ ਜਿਸਦੇ ਥਿੰਦੀ ਚੁਲ ਤੇ
ਮਾਵਾਂ ਦਾ ਦੁੱਧ ਸੀ ਰਿਝੱਦਾ
ਨੂੰਹਾ ਧੀਆਂ ਦੇ ਲਾਲ ਚੂੜੇ
ਦੋ ਕੁ ਦਿਨ ਲਈ ਛਣਕਦੇ
ਤੇ ਦੋ ਕੁ ਦਿਨ ਲਈ ਚਮਕਦੇ
ਤੇ ਫੇਰ ਮੈਲੇ ਜਾਪਦੇ
ਤੇ ਉਸ ਘਰ ਦੇ ਕੁਝ ਕੁ ਜੀਅ
ਹੁੱਕਿਆਂ ਚ ਫਿਕਰ ਫੂਕਦੇ
ਜਾਂ ਨੀੱਤ ਨੇਮੀ ਵਾਚਦੇ
ਪੱਗਾਂ ਦੀ ਇੱਜਤ ਵਾਸਤੇ
ਉਹ ਰਾਤ ਸਾਰੀ ਜਾਗਦੇ !
ਏਸੇ ਹੀ ਘਰ ਉਹਦੇ ਜਿਹਨ ਵਿੱਚ
ਇਕ ਫੁੱਲ ਸੂਹਾ ਉੱਗਿਆ
ਤੇ ਉਦੋਂ ਉਸਦੀ ਉਮਰ ਵੀ
ਸੂਹੇ ਫੁੱਲਾਂ ਦੀ ਹਾਣ ਸੀ
ਤੇ ਤਿਤਲੀਆਂ ਦੇ ਪਰਾਂ ਦੀ
ਉਸਨੂੰ ਬਢੀ ਪਹਿਚਾਣ ਸੀ ! ਉਦੋਂ
ਉਸਦੀ ਬਸ ਸੋਚ ਵਿਚ
ਫੁੱਲਾਂ ਦੇ ਰੁੱਖ ਸੀ ਉੱਗਦੇ
ਜਾਂ ਖੰਭਾਂ ਵਾਲੇ ਨੀਲ ਘੋੜੇ
ਅੰਬਰਾਂ ਵਿਚ ਉੱਡਦੇ !
ਤੇ ਫਿਰ ਉਹਦੇ ਨੈਣਾਂ ਦੇ ਵਿਚ
ਇਕ ਦਿਨ ਕੁੜੀ ਇਕ ਉੱਗ ਪਈ
ਜੋ ਉਹਦੇ ਨੈਣਾਂ ਚੋਂ
ਇਕ ਸੂ਼ਰਜ ਦੇ ਵਾਕਣ ਚੜੀ ਸੀ
ਤੇ ਕਿਸੇ ਹੀ ਹੋਰ ਦੇ
ਨੈਣਾ ਚ ਜਾ ਕੇ ਡੁੱਬ ਗਈ !
ਹੁਣ ਸਦਾ ਉਹਦੀ ਸੋਚ ਵਿਚ
ਦਰਦਾਂ ਦਾ ਬੂਟਾ ਉੱਗਦਾ
ਤੇ ਪੱਤਾ ਪੱਤਾ ਓਸਦਾ
ਕਾਲੀ ਹਵਾ ਵਿਚ ਉੱਡਦਾ !
ਹੁਣ ਉਹ ਆਪਣੇ ਦੁੱਖਾਂ ਨੂੰ
ਦੇਵਤੇ ਕਹਿੰਦਾ ਸਦਾ
ਤੇ ਲੋਕਾਂ ਨੂੰ ਆਖਦਾ
ਦੁਖਾਂ ਦੀ ਪੂਜਾ ਕਰੋ !
ਤੇ ਫੇਰ ਉਹਦੀ ਕਲਮ ਵਿਚ
ਗੀਤਾਂ ਦੇ ਬੂਟੇ ਉੱਗ ਪਏ
ਜੋ ਸ਼ੁਹਰਤੇਂ ਦੇ ਮੋਢਿਆਂ ਤੇ
ਬੈਠ ਘਰ ਘਰ ਪੁੱਜ ਗਏ !
ਇਕ ਦਿਨ ਉਹਦਾ ਕੋਈ ਗੀਤ ਇਕ
ਰਾਜ-ਦਰਬਾਰੇ ਗਿਆ
ਓਸ ਮੁਲਕ ਦੇ ਬਾਦਸ਼ਾਹ ਨੇ
ਓਸ ਨੂੰ ਵਾਹ-ਵਾਹ ਕਿਹਾ
ਤੇ ਸਾਰਿਆਂ ਗੀਤਾਂ ਦਾ ਮਿਲ ਕੇ
ਪੰਜ ਮੁਹਰਾਂ ਮੁੱਲ ਪਿਆ !
ਹੁਣ ਬਾਦਸ਼ਾਹ ਇਹ ਸਮਝਦਾ
ਇਹ ਗੀਤ ਸ਼ਾਹੀ ਗੀਤ ਹੈ
ਤੇ ਰਾਜ-ਘਰ ਦਾ ਮੀਤ ਹੈ
ਤੇ ਪੰਜ ਮੁਹਰਾਂ ਲੈਣ ਪਿਛੋਂ
ਲਹੂ ਇਸਦਾ ਸੀਤ ਹੈ !
ਪਰ ਇਕ ਦਿਨ ਉਸ ਰਾਜ-ਪਥ ਤੇ
ਇਕ ਨਾਅਰਾ ਵੇਖਿਆ
ਤੇ ਸੱਚ ਉਸਦਾ ਸੇਕਿਆ
ਉਸ ਮਾਂ ਨੂੰ ਰੋਂਦਾ ਵੇਖਿਆ
ਤੇ ਬਾਪ ਰੋਂਦਾ ਵੇਖਿਆ
ਤੇ ਬਾਦਸ਼ਾਹ ਨੂੰ ਓਸ ਪਿਛੋਂ
ਗੀਤ ਨਾ ਕੋਈ ਵੇਚਿਆ
ਤੇ ਪਿੰਡ ਦੀਆਂ ਸਭ ਮੈਲੀਆਂ
ਝੂੱਗੀਆਂ ਨੂੰ ਮੱਥਾ ਟੇਕਿਆ !
ਹੁਣ ਉਹਦੇ ਮੱਥੇ ਚ
ਤਲਵਾਰਾਂ ਦਾ ਜੰਗਲ ਉੱਗ ਪਿਆ
ਉਹ ਸੀਸ ਤਲੀ ਤੇ ਰਖ ਕੇ
ਤੇ ਰਾਜ-ਘਰ ਵੱਲ ਤੁਰ ਪਿਆ !
ਹੁਣ ਬਾਦਸ਼ਾਹ ਨੇ ਆਖਿਆ
ਇਹ ਗੀਤ ਨਹੀ ਗ਼ਧਾਰ ਹੈ !
ਤੇ ਬਾਦਸ਼ਾਹ ਦੇ ਦੇ ਪਿਠੂਆਂ ਨੇ
ਆਖਿਆ ਬਦਕਾਰ ਹੈ
ਤੇ ਓਸਦੇ ਪਿਛੋਂ ਮੈਂ ਸੁਣਿਆਂ
ਬਾਦਸ਼ਾਹ ਬਿਮਾਰ ਹੈ
ਪਰ ਬਾਦਸ਼ਾਹ ਦਾ ਯਾਰ ਹੁਣ
ਲੋਕਾਂ ਦਾ ਕਹਿੰਦੇ ਯਾਰ ਹੈ !
ਇਹ ਮੈਨੂੰ ਪਤਾ ਨਹੀ
ਇਹ ਕਹਾਣੀ ਇਸ ਦੀ ਹੈ
ਪਰ ਖ਼ੂਬਸੂਰਤ ਬੜੀ ਹੈ
ਚਾਹੇ ਕਹਾਣੀ ਜਿਸ ਦੀ ਹੈ !
ਪਰਦੇਸ ਵੱਸਣ ਵਾਲਿਆ
ਰੋਜ ਜਦ ਆਥਣ ਦਾ ਤਾਰਾ
ਅੰਬਰਾਂ ਤੇ ਚੜੇਗਾ
ਕੋਈ ਯਾਦ ਤੈਨੂੰ ਕਰੇਗਾ !
ਪਰਦੇਸ ਵੱਸਣ ਵਾਲਿਆ !
ਯਾਦ ਕਰ ਕੇ ਤੈਂਡੜੈਂਠੁ
ਕਰਾਈ ਹਾਸੇ ਦੀ ਆਵਾਜ ,
ਜਿਗਰ ਮੇਰਾ ਹਿਜਰ ਦੇ
ਸੱਕਾਂ ਦੀ ਅੱਗ ਵਿਚ ਸੜੇਗਾ !
ਪਰਦੇਸ ਵੱਸਣ ਵਾਲਿਆ !
ਤੇਰੇ ਤੇ ਮੇਰੇ ਵਾਕਣਾਂ
ਹੀ ਫੂਕ ਦਿੱਤਾ ਜਾਏਗਾ ,
ਜੋ ਯਾਰ ਸਾਡੀ ਮੋਤ ਤੇ
ਆ ਮਰਸੀਆ ਵੀ ਪੜੇਗਾ !
ਪਰਦੇਸ ਵੱਸਣ ਵਾਲਿਆ !
ਗਰਮ ਸਾਹਵਾਂ ਦੇ ਸਮੁੰਦਰ
ਵਿਚ ਗਰ਼ਕ ਜਾਏਗਾ ਦਿਲ ,
ਕੋਣ ਇਹਨੂੰ ਨੂਹ ਦੀ
ਕਸ਼ਤੀ ਦੇ ਤੀਕਣ ਖੜੇਗਾ ?
ਪਰਦੇਸ ਵੱਸਣ ਵਾਲਿਆ !
ਧਰਤ ਦੇ ਮੱਥੇ
ਤੇ ਟੰਗੀ ਅਰਸ਼ ਦੀ ਕੁੱਨੀ ਸਿਆਹ ,
ਪਰ ਕੁਲਹਿਣਾ ਨੈਣ
ਸਮਿਆਂ ਦਾ ਅਸਰ ਕੁਝ ਕਰੇਗਾ !
ਪਰਦੇਸ ਵੱਸਣ ਵਾਲਿਆ !
ਪਾਲਦੇ ਬੇ-ਸ਼ੱਕ ਭਾਵੇਂ
ਕਾਗ ਨੇ ਕੋਇਲਾਂ ਦੇ ਬੋਟ ,
ਪਰ ਨਾ ਤੇਰੇ ਬਾਝ
ਮੇਰੀ ਜਿੰਦਗੀ ਦਾ ਸਰੇਗਾ !
ਪਰਦੇਸ ਵੱਸਣ ਵਾਲਿਆ !
ਲੱਖ ਭਾਵੇਂ ਛੁੰਗ ਕੇ
ਚੱਲਾਂ ਮੈ ਲਹਿੰਗਾ ਸਬਰ ਦਾ ,
ਯਾਦ ਤੇਰੀ ਦੇ ਕਰਿਰਾਂ
ਨਾਲ ਜਾ ਹੀ ਅੜੇਗਾ !
ਪਰਦੇਸ ਵੱਸਣ ਵਾਲਿਆ !
ਬਖਸ਼ ਦਿੱਤੀ ਜਾਏਗੀ
ਤੇਰੇ ਜਿਸਮ ਦੀ ਸਲਤਨਤ
ਚਾਦੀਂ ਦੇ ਬੁਣਕੇ ਜਾਲ
ਤੇਰਾ ਦਿਲ-ਹੁਮਾ ਜੋ ਫੜੇਗਾ !
ਪਰਦੇਸ ਵੱਸਣ ਵਾਲਿਆ !
ਰੋਜ ਜਦ ਆਥਣ ਦਾ ਤਾਰਾ
ਅੰਬਰਾਂ ਤੇ ਚੜੇਗਾ
ਕੋਈ ਯਾਦ ਤੈਨੂੰ ਕਰੇਗਾ !
ਪਰਦੇਸ ਵੱਸਣ ਵਾਲਿਆ !
ਡਰ...( Darr)
ਜੇਠ ਹਾੜ ਦੀ
ਬਲਦੀ ਰੁੱਤੇ
ਪੀਲੀ ਪਿੱਤਲ ਰੰਗੀ ਧੁੱਪੇ
ਮੜੀਆਂ ਵਾਲੇ
ਮੰਦਰ ਉੱਤੇ
ਬੈਠੀ ਚੁਪ ਤ੍ਰਿੰਜਣ ਕੱਤੇ
ਧੁੱਪ-ਛਾਵਾਂ ਦਾ
ਮੁੱਢਾ ਲੱਥੇ
ਗਿਰਝਾਂ ਦਾ ਪਰਛਾਵਾਂ ਨੱਸੇ
ਨੰਗੀ ਡੈਣ
ਪਈ ਇਕ ਨੱਚੇ
ਪੁੱਠੇ ਥਣ ਮੋਢੇ ਤੇ ਰੱਖੇ
ਛੱਜ ਪੌਣ ਦਾ
ਕੱਲਰ ਛੱਟੇ
ਬੋਦੀ ਵਾਲਾ ਵਾਵਰੋਲਾਰੱਕੜ ਦੇ ਵਿਚ ਚੱਕਰ ਕੱਟੇ
ਹਿੱਲਣ ਪਏ
ਥੋਹਰਾਂ ਦੇ ਪੱਤੇ
ਵਿਚ ਕਰੀਰਾਂ ਸਪਨੀ ਵੱਸੇ
ਮਕੜੀਆਂ ਦੇ
ਜਾਲ ਪਲੱਚੇਅੱਕ ਕੱਕੜੀ ਦੇ ਫੰਭਿਆਂ ਤਾਈਂ
ਭੂਤ ਭੂਤਾਣਾ
ਮਾਰੇ ਧੱਕੇ
ਬੁੱਢੇ ਬੋਹੜ ਦੀਆਂ ਖੋੜਾਂ ਵਿਚ
ਚਾਮ ਚੱੜਿਕਾਂ ਦਿੱਤੇ ਬੱਚੇ
ਮੜਿਆਂ ਵਾਲਾ
ਬਾਬਾ ਹੱਸੇ
ਪਾਟੇ ਕੰਨ ਭਬੂਤੀ ਮੱਥੇ
ਤੇ ਮੇਰੇ ਖਾਬਾਂ ਦੇ ਬੱਚੇ
ਡਰ ਥੀਂ ਸਹਿਮੇ
ਜਾਵਣ ਨੱਸੇ
ਨੰਗੇ ਪੈਰ ਧੂੜ ਥੀਂ ਅੱਟੇ
ਦਿਲ ਧੜਕਣ ਤੇ ਚਿਹਰੇ ਲੱਥੇ
ਪੀਲੀ ਪਿੱਤਲ ਰੰਗੀ ਧੁਪ ਦਾ
ਦੂਰ ਦੂਰ ਤਕ
ਮੀਂਹ ਪਿਆ ਵੱਸੇ.............
ਬਿਰਹਣ ਜਿੰਦ ਮੇਰੀ ਨੇ ਸਈਓ
ਬਿਰਹਣ ਜਿੰਦ ਮੇਰੀ ਨੇ ਸਈਓ,
ਕੋਹ ਇਕ ਹੋਰ ਮੁਕਾਇਆ ਨੀ,
ਪੱਕਾ ਮੀਲ ਮੌਤ ਦਾ ਨਜ਼ਰੀਂ,
ਅਜੇ ਵੀ ਨਾ ਪਰ ਆਇਆ ਨੀ।
ਸਈਓ ਰੁੱਖ ਹਯਾਤੀ ਦੇ ਨੂੰ,
ਕੀਹ ਪਾਵਾਂ ਮੈਂ ਪਾਣੀ ਨੀ,
ਸਿਉਂਕ ਇਸ਼ਕ ਦੀ ਫੋਕੀ ਕਰ ਗਈ,
ਇਹਦੀ ਹਰ ਇਕ ਟਾਹਣੀ ਨੀ।-ਸ਼ਿਵ ਕੁਮਾਰ ਬਟਾਲਵੀਪੱਕਾ ਮੀਲ = ਮੀਲ- ਪੱਥਰ | ਹਯਾਤੀ = ਲੰਬੀ ਉਮਰ
Birhan jind meri ne saiyo,
Koh ik hor mukaya ni,
Pukka meell maout da nazrein,
Ajjey vi na par aaya ni.
Saiyo rukh hayati de nu,
Kih paavaan main paanni ni,
Siyonk ishq di phoki kar gayi,
Ihdi har ik tahnni ni.-Shiv Kumar BatalviPukka meell = Milestone | Hayati = Long Life
ਮੇਰਾ ਅੱਜ ਦਿਲ ਵੀ ਰੋਇਆ ਹੈ
ਮੇਰਾ ਅੱਜ ਦਿਲ ਵੀ ਰੋਇਆ ਹੈ
ਤੇ ਨਾਲੇ ਅੱਖ ਰੋਈ ਹੈ
ਮੇਰੇ ਅੱਜ ਸ਼ਹਿਰ ਵਿਚ
ਇਕ ਅਰਧ-ਜੂਨੀ ਮੌਤ ਹੋਈ ਹੈ।
ਜੀ ਹਾਂ, ਉਹਦੀ ਉਮਰ ਹਾਲੇ
ਮਸਾਂ ਬਸ ਦੋ ਮਹੀਨੇ ਸੀ
ਪਰ ਉਹਨੇ ਗਰਭ ਵਿਚ
ਉਮਰ ਦੇ ਸਾਲ ਜੀ ਲਏ ਸੀ।
ਜੀ ਹਾਂ, ਉਸਦੇ ਜਨਾਜ਼ੇ ਨਾਲ
ਕੁਝ ਔਜ਼ਾਰ ਸ਼ਾਮਿਲ ਸਨ
ਜਾਂ ਦੋ ਬੀਮਾਰ ਸ਼ਾਮਿਲ ਸਨ
ਤੇ ਕੁਝ ਗੁਮਨਾਮ ਨਰਸਾਂ ਦੇ
ਜਾਂ ਗੋਰੇ ਹੱਥ ਸ਼ਾਮਿਲ ਸਨ।
-ਸ਼ਿਵ ਕੁਮਾਰ ਬਟਾਲਵੀ
Ajj mera dil vi roiya hai
Te naaley aakh vi roi hai
Mere shehar vich
Ik ardh-jooni maout hoi hai.
Ji haan, ohdi umar haaley
Masaan do mahiney si
Par ohney garbh vich
Umar de saal jee laye si.
Ji haan, ohdey jnazey naal
Kujh auzaar shamil san
Jaa do bemaar shamil san
Te kujh gumnaam narsaan de
Jaa gorey huthh shamil san.
-Shiv Kumar Batalvi
ਸ਼ਿਵ ਕੁਮਾਰ ਬਟਾਲਵੀ ਦੇ ਗੀਤ 'ਮਸੀਹਾ' ਵਿਚੋਂ ਕੁਝ ਸਤਰਾਂ
ਮੈਂ ਦੋਸਤੀ ਦੇ ਜਸ਼ਨ 'ਤੇ,
ਇਹ ਗੀਤ ਜੋ ਅਜ ਪੜ੍ਹ ਰਿਹਾਂ,
ਮੈਂ ਦੋਸਤਾਂ ਦੀ ਦੋਸਤੀ
ਦੀ ਨਜ਼ਰ ਇਸ ਨੂੰ ਕਰ ਰਿਹਾਂ,
ਮੈਂ ਸੋਚਦਾਂ ਅਜ ਜ਼ੁਲਫ਼ ਦਾ ਨਹੀਂ,
ਜ਼ੁਲਮ ਦਾ ਨਗ਼ਮਾਂ ਪੜ੍ਹਾਂ,
ਤੇ ਦੋਸਤਾਂ ਦੀ ਤਲੀ 'ਤੇ,
ਕੁਝ ਸੁਲਗਦੇ ਅੱਖਰ ਧਰਾਂ।
ਮੈਂ ਵੇਖਦਾਂ ਕਿ ਸਾਡਿਆਂ,
ਲਹੂਆਂ ਦਾ ਮੌਸਮ ਸਰਦ ਹੈ,
ਮੈਂ ਵੇਖਦਾਂ ਕਿ ਹੱਕ ਲਈ,
ਉਠੀ ਹੋਈ ਆਵਾਜ਼ ਦੇ,
ਬੋਲਾਂ ਦਾ ਲੋਹਾ ਸਰਦ ਹੈ।
ਇਹ ਜੋ ਸਾਡੀ ਖ਼ੁਦਕੁਸ਼ੀ ਦਾ,
ਸਰਦ ਮੌਸਮ ਆ ਰਿਹੈ,
ਇਸ ਮੌਸਮ ਤੋਂ ਬਚਣ ਦਾ,
ਕੋਈ ਤਾਂ ਹੀਲਾ ਕਰੋ,
ਏਸ ਮੌਸਮ ਦੀ ਤਲੀ 'ਤੇ,
ਕੋਈ ਤਾਂ ਸੂਰਜ ਧਰੋ।
ਜੇ ਦੋਸਤ ਮੇਰੇ ਗੀਤ ਦੇ,
ਅਜ ਪਾਕ ਹਰਫ਼ ਪੜ੍ਹ ਸਕੇ,
ਜੇ ਜੰਗ ਦੇ ਤੇ ਅਮਨ ਦੇ,
ਅਜ ਠੀਕ ਅਰਥ ਕਰ ਸਕੇ,
ਤਾਂ ਦੋਸਤਾਂ ਦੀ ਕਸਮ ਹੈ,
ਮੈਂ ਦੋਸਤਾਂ ਲਈ ਮਰਾਂਗਾ,
ਮੈਂ ਮਸੀਹਾ ਦੋਸਤੀ ਦਾ,
ਰੋਜ਼ ਸੂਲੀ ਚੜ੍ਹਾਂਗਾ।
ਦੋਸਤੋ ਓ ਮਹਿਰਮੋਂ,
ਮੈਂ ਦੋਸਤੀ ਦੇ ਨਾਮ ਤੋਂ,
ਸਭ ਕੁਝ ਨਿਛਾਵਰ ਕਰ ਰਿਹਾਂ,
ਤੇ ਇਨਕਲਾਬ ਆਉਣ ਤਕ,
ਮੈਂ ਰੋਜ਼ ਸੂਲੀ ਚੜ੍ਹ ਰਿਹਾਂ।
ਹਰ ਸਾਲ ਮੇਰੇ ਪਿੰਡ ਜਦ
ਹਰ ਸਾਲ ਮੇਰੇ ਪਿੰਡ ਜਦ,
ਰੁੱਤਾਂ ਸਿਆਲੀ ਆਉਂਦੀਆਂ,
ਖੇਤਾਂ ਦੇ ਪੀਲੇ ਗੀਤ ਵਿਚ,
ਹਰੀਆਂ ਸੁਰਾਂ ਲਹਿਰਾਉਂਦੀਆਂ,
ਤੇ ਪਰਬਤੀ ਪੌਣਾਂ ਨਿਪੱਤਰੇ,
ਰੁੱਖ ਛੁਹ-ਛੁਹ ਜਾਂਦੀਆਂ,
ਕੁਹਰੇ ਦੀ ਬੁੱਕਲ ਮਾਰਕੇ,
ਧੂੰਇਆਂ 'ਤੇ ਸ਼ਾਮਾਂ ਬਹਿੰਦੀਆਂ।
-ਸ਼ਿਵ ਕੁਮਾਰ ਬਟਾਲਵੀ
No comments:
Post a Comment